ਪੱਤਰ ਪ੍ਰੇਰਕ
ਤਪਾ ਮੰਡੀ, 11 ਮਾਰਚ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਦੇ ਮੈਦਾਨ ਵਿੱਚ ਕਰਵਾਇਆ ਗਿਆ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬੇਟੇ ਕੰਵਰਵੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਟੂਰਨਾਮੈਂਟ ਵਿੱਚ 45, 55 70 ਅਤੇ ਓਪਨ ਦੀਆਂ ਕਬੱਡੀ ਟੀਮਾਂ ਨੇ ਹਿੱਸਾ ਲਿਆ। ਕਬੱਡੀ ਦੇ 55 ਕਿਲੋ ਭਾਰ ਦੀਆਂ ਟੀਮਾਂ ’ਚੋਂ ਚੜਿੱਕ ਨੇ ਪਹਿਲਾ ਅਤੇ ਭਦੌੜ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਬੱਡੀ 70 ਕਿਲੋ ’ਚ ਪਹਿਲੇ ਸਥਾਨ ’ਤੇ ਤਪਾ ਅਤੇ ਦੂਜੇ ਨੰਬਰ ’ਤੇ ਗੁਰੂਸਰ, ਓਪਨ ਕਬੱਡੀ ਦੀਆਂ ਟੀਮਾਂ ’ਚ ਉਗੋਕੇ ਪਹਿਲਾ ਸਥਾਨ ਅਤੇ ਦੂਜੇ ਸਥਾਨ ਤੇ ਬੱਛੋਆਣਾ ਦੀ ਟੀਮ ਰਹੀ। ਜੇਤੂ ਟੀਮਾਂ ਨੂੰ ਕੰਵਰਵੀਰ ਸਿੰਘ ਸਿੱਧੂ ਅਤੇ ਪ੍ਰਬੰਧਕਾਂ ਨੇ ਟਰਾਫੀਆਂ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਖੇਡਣ ਲਈ ਵੀ ਪ੍ਰੇਰਿਆ।
The post ਕਬੱਡੀ: 55 ਕਿਲੋ ਭਾਰ ਵਰਗ ’ਚ ਚੜਿੱਕ ਦੀ ਟੀਮ ਜੇਤੂ appeared first on Punjabi Tribune.









