ਢਾਕਾ, 3 ਮਈ
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਗ਼ਮ ਖਾਲਿਦਾ ਜ਼ੀਆ ਨੂੰ ਸਾਹ ਲੈਣ ‘ਚ ਤਕਲੀਫ਼ ਹੋਣ ਮਗਰੋਂ ਸੋਮਵਾਰ ਦੁਪਹਿਰ ਮਗਰੋਂ ਇੱਥੋਂ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਕਰੋਨਾ ਕੇਅਰ ਯੂਨਿਟ (ਸੀਸੀਯੂ) ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਨਿੱਜੀ ਡਾਕਟਰ ਪ੍ਰੋਫੈਸਰ ਡਾ. ਏ ਜ਼ੈੱਡ ਐੱਮ ਜ਼ਾਹਿਦ ਹੁਸੈਨ ਨੇ ਇਹ ਜਾਣਕਾਰੀ ਦਿੱਤੀ। ਖਾਲਿਦਾ ਜ਼ੀਆ ਨੂੰ ਦੂਜੀ ਵਾਰ ਕਰੋਨਾ ਪਾਜ਼ੇਟਿਵ ਦੀ ਪੁਸ਼ਟੀ ਹੋਣ ਮਗਰੋਂ 27 ਅਪਰੈਲ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। –ਆਈਏਐੱਨਐੱਸ










