ਗਿਆਨਪੀਠ ਐਵਾਰਡੀ ਲੇਖਕ ਨੀਲਮਨੀ ਫੂਕਨ ਦਾ ਦੇਹਾਂਤ

ਗਿਆਨਪੀਠ ਐਵਾਰਡੀ ਲੇਖਕ ਨੀਲਮਨੀ ਫੂਕਨ ਦਾ ਦੇਹਾਂਤ


ਗੁਹਾਟੀ, 19 ਜਨਵਰੀ

ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਮਸ਼ਹੂਰ ਅਸਾਮੀ ਸਾਹਿਤਕਾਰ ਨੀਲਮਨੀ ਫੂਕਨ ਦਾ ਅੱਜ ਉਮਰ ਸਬੰਧੀ ਸਿਹਤ ਸਮੱਸਿਆਵਾਂ ਕਾਰਨ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਫੂਕਨ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਮਗਰੋਂ ਬੀਤੇ ਦਿਨ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਵਾਇਆ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ



Source link