ਵਾਰਾਨਸੀ (ਯੂਪੀ), 1 ਫਰਵਰੀ
ਇਥੋਂ ਦੀ ਜ਼ਿਲ੍ਹਾ ਅਦਾਲਤ ਵੱਲੋਂ ਗਿਆਨਵਾਪੀ ਕੰਪਲੈਕਸ ਸਥਿਤ ਵਿਆਸ ਜੀ ਤਹਿਖਾਨੇ ਵਿਚ ਹਿੰਦੂਆਂ ਨੂੰ ਪੂਜਾ ਕਰਨ ਦਾ ਅਧਿਕਾਰ ਦਿੱਤੇ ਜਾਣ ਦੇ ਕੁਝ ਘੰਟਿਆਂ ਬਾਅਦ ਬੁੱਧਵਾਰ ਦੇਰ ਰਾਤ ਤਹਿਖਾਨੇ ਨੂੰ ਖੋਲ੍ਹ ਕੇ ਸਾਫ਼ ਕਰ ਦਿੱਤਾ ਗਿਆ ਅਤੇ ਫਿਰ ਉੱਥੇ ਪੂਜਾ ਕੀਤੀ ਗਈ। ਪੂਜਾ ‘ਚ ਸ਼ਾਮਲ ਹੋਏ ਵਿਆਸ ਪਰਿਵਾਰ ਦੇ ਮੈਂਬਰ ਜਤਿੰਦਰ ਨਾਥ ਵਿਆਸ ਨੇ ਦੱਸਿਆ ਕਿ ਅਯੁੱਧਿਆ ‘ਚ ਨਵੇਂ ਬਣੇ ਮੰਦਰ ‘ਚ ਰਾਮ ਲਾਲਾ ਦੇ ਪ੍ਰਾਣ ਪ੍ਰਤਿਸ਼ਠਾ ਲਈ ਸ਼ੁਭ ਮਹੂਰਤ ਕੱਢਣ ਵਾਲੇ ਗਣੇਸ਼ਵਰ ਦ੍ਰਾਵਿੜ ਦੀ ਅਗਵਾਈ ਹੇਠ ਦੇਰ ਰਾਤ ਕਾਸ਼ੀ ਵਿਸ਼ਵਨਾਥ ਮੰਦਰ ਦੇ ਪੁਰਾਰੀ ਵਿਆਸ ਜੀ ਤਹਿਖਾਨੇ ’ਚ ਪੂਜਾ ਕਰਵਾਈ।
The post ਗਿਆਨਵਾਪੀ: ਅਦਾਲਤ ਦੇ ਹੁਕਮ ਤੋਂ ਕੁੱਝ ਘੰਟਿਆਂ ਬਾਅਦ ਖੋਲ੍ਹਿਆ ਵਿਆਸ ਜੀ ਦਾ ਤਹਿਖਾਨਾ, ਸਫਾਈ ਮਗਰੋਂ ਕੀਤੀ ਪੂਜਾ appeared first on Punjabi Tribune.










