ਪੋਰਬੰਦਰ(ਗੁਜਰਾਤ), 5 ਜਨਵਰੀ
ਭਾਰਤੀ ਕੋਸਟ ਗਾਰਡ (ਆਈਸੀਜੀ) ਦਾ ਹੈਲੀਕਾਪਟਰ ਐਤਵਾਰ ਦੁਪਹਿਰੇ ਗੁਜਰਾਤ ਦੇ ਪੋਰਬੰਦਰ ਵਿਚ ਲੈਂਡਿੰਗ ਮੌਕੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਅਮਲੇ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਪੋਰਬੰਦਰ ਦੇ ਐੱਸਪੀ ਭਰਤਸਿੰਹ ਜਡੇਜਾ ਨੇ ਕਿਹਾ ਕਿ ਹਾਦਸਾ ਦੁਪਹਿਰੇ 12:10 ਵਜੇ ਹੋਇਆ। ਚੌਪਰ ਵਿਚ ਸਵਾਰ ਅਮਲੇ ਦੇ ਤਿੰਨ ਮੈਂਬਰ, ਜੋ ਬੁਰੀ ਤਰ੍ਹਾਂ ਝੁਲਸ ਗਏ, ਨੂੰ ਪੋਰਬੰਦਰ ਦੇ ਹਸਪਤਾਲ ਲਿਜਾਇਆ ਗਿਆ। ਕਮਲਾ ਬਾਗ ਪੁਲੀਸ ਥਾਣੇ ਦੇ ਇੰਸਪੈਕਟਰ ਰਾਜੇਸ਼ ਕਨਮੀਆ ਨੇ ਕਿਹਾ ਕਿ ਅਮਲਾ ਮੈਬਰਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹਸਪਤਾਲ ਵਿਚ ਦਮ ਤੋੜ ਦਿੱਤਾ। -ਪੀਟੀਆਈ
The post ਗੁਜਰਾਤ ਦੇ ਪੋਰਬੰਦਰ ’ਚ ਕੋਸਟ ਗਾਰਡ ਦਾ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ appeared first on Punjabi Tribune.










