ਗੁਜਰਾਤ: ਵਿਆਹ ਦੌਰਾਨ ਲਾੜੀ ਦੀ ਦਿਲ ਦੇ ਦੌਰੇ ਕਾਰਨ ਮੌਤ, ਛੋਟੀ ਭੈਣ ਬਣੀ ਵਹੁਟੀ

ਗੁਜਰਾਤ: ਵਿਆਹ ਦੌਰਾਨ ਲਾੜੀ ਦੀ ਦਿਲ ਦੇ ਦੌਰੇ ਕਾਰਨ ਮੌਤ, ਛੋਟੀ ਭੈਣ ਬਣੀ ਵਹੁਟੀ


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 25 ਫਰਵਰੀ

ਗੁਜਰਾਤ ਦੇ ਭਾਵਨਗਰ ਵਿਚਲੇ ਸੁਭਾਸ਼ਨਗਰ ਇਲਾਕੇ ‘ਚ ਵਿਆਹ ਦੀਆਂ ਰਸਮਾਂ ਦੌਰਾਨ ਲਾੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨਿਊਜ਼ 18 ਦੀ ਰਿਪੋਰਟ ਮੁਤਾਬਕ ਆਪਣੇ ਵਿਆਹ ਦੀਆਂ ਰਸਮਾਂ ਮੌਕੇ ਮੁਟਿਆਰ ਨੂੰ ਕਥਿਤ ਤੌਰ ‘ਤੇ ਚੱਕਰ ਆਇਆ ਅਤੇ ਬੇਹੋਸ਼ ਹੋ ਗਈ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪਰਿਵਾਰ ਨੇ ਫਿਰ ਉਸ ਦੀ ਛੋਟੀ ਭੈਣ ਦਾ ਵਿਆਹ ਲਾੜੇ ਨਾਲ ਕਰਨ ਦਾ ਫੈਸਲਾ ਕੀਤਾ। ਵਿਆਹ ਸਿਰੇ ਚੜ੍ਹਨ ਤੱਕ ਮਰਹੂਮ ਦੀ ਲਾਸ਼ ਨੂੰ ਮੁਰਦਾਘਰ ‘ਚ ਰੱਖਿਆ ਗਿਆ।



Source link