ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 4 ਮਾਰਚ
ਸਥਾਨਕ ਵਾਰਡ ਨੰਬਰ 11 ਦੇ ਕੁਝ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਲਈ ਅਜੇ ਤੱਕ ਨਾਲੀਆਂ ਦਾ ਨਿਰਮਾਣ ਹੀ ਨਹੀਂ ਕੀਤਾ ਗਿਆ, ਜਿਸ ਕਾਰਨ ਘਰਾਂ ਦਾ ਗੰਦੇ ਪਾਣੀ ਦੀ ਨਿਕਾਸੀ ਔਖੀ ਹੋ ਗਈ ਹੈ ਗਈ ਹੈ। ਵਾਰਡ ਨੰਬਰ 11 ਦੇ ਵਾਸੀਆਂ ਨੇ ਦੱਸਿਆ ਇਸ ਸਮੱਸਿਆ ਲਈ ਉਨ੍ਹਾਂ ਨੂੰ ਆਪਣੇ ਘਰਾਂ ਦਾ ਗੰਦਾ ਪਾਣੀ ਉਥੇ ਹੀ ਕਿਸੇ ਦੇ ਖਾਲੀ ਪਲਾਟ ਵਿੱਚ ਪਾਉਣਾ ਮਜਬੂਰੀ ਬਣ ਗਈ ਹੈ ਅਤੇ ਇਸ ਕਾਰਨ ਪਲਾਟ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ। ਉਨ੍ਹਾਂ ਦੱਸਿਆ ਇਸ ਪਲਾਟ ਵਿੱਚ ਬਣੇ ਛੱਪੜ ਦੇ ਚਲਦਿਆਂ ਜਿੱਥੇ ਪਲਾਟ ਮਾਲਕ ਪ੍ਰੇਸ਼ਾਨ ਹੈ, ਉੱਥੇ ਹੀ ਆਸ ਪਾਸ ਦੇ ਘਰਾਂ ਦੀਆਂ ਨੀਹਾਂ ਨੂੰ ਵੀ ਖਤਰਾ ਹੋ ਗਿਆ ਹੈ। ਇਸ ਗੰਦੇ ਪਾਣੀ ਕਾਰਨ ਇਲਾਕੇ ਵਿੱਚ ਗੰਦੀ ਬਦਬੂ ਫੈਲ ਗਈ ਹੈ ਅਤੇ ਹੁਣ ਬਰਸਾਤ ਦੇ ਦਿਨਾਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣ ਗਿਆ ਹੈ। ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਨਗਰ ਕੌਂਸਲ ਜੰਡਿਆਲਾ ਗੁਰੂ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਹਨ। ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਇਸ ਸਬੰਧੀ ਨਗਰ ਕੌਂਸਲ ਦੇ ਐਸਓ ਗਗਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਨਗਰ ਕੌਂਸਲ ਬਹੁਤ ਜਲਦੀ ਹੀ ਇੱਥੇ ਨਾਲੀਆਂ ਦਾ ਨਿਰਮਾਣ ਕਰਵਾਉਣ ਜਾ ਰਿਹਾ ਹੈ ਅਤੇ ਇਲਾਕਾ ਵਾਸੀਆਂ ਦੀ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ। ਇਸ ਮੌਕੇ ਸ਼ਾਮ ਕੁਮਾਰ, ਰਾਜਵਿੰਦਰ ਸਿੰਘ, ਹਰਜੀਤ ਸਿੰਘ, ਸੁਨੀਲ, ਹਰਕ੍ਰਿਸ਼ਨ, ਬਲਦੇਵ ਸਿੰਘ, ਜੱਜ, ਗੁਰਨਾਮ ਸਿੰਘ, ਹੈਰੀ, ਦਿਲਬਾਗ ਸਿੰਘ ਅਤੇ ਹੋਰ ਲੋਕ ਵੀ ਮੌਜੂਦ ਸਨ।
The post ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ appeared first on Punjabi Tribune.










