ਜੀਐੱਸਟੀ ਕੌਂਸਲ ਦੀ ਬੈਠਕ: ਗੜਬੜੀਆਂ ਨੂੰ ਅਪਰਾਧ ਦੀ ਸ਼੍ਰੇਣੀ ’ਚੋਂ ਬਾਹਰ ਕਰਨ ਤੇ ਕਰ ਚੋਰੀ ਰੋਕਣ ’ਤੇ ਵਿਚਾਰ

ਜੀਐੱਸਟੀ ਕੌਂਸਲ ਦੀ ਬੈਠਕ: ਗੜਬੜੀਆਂ ਨੂੰ ਅਪਰਾਧ ਦੀ ਸ਼੍ਰੇਣੀ ’ਚੋਂ ਬਾਹਰ ਕਰਨ ਤੇ ਕਰ ਚੋਰੀ ਰੋਕਣ ’ਤੇ ਵਿਚਾਰ


ਨਵੀਂ ਦਿੱਲੀ, 17 ਦਸੰਬਰ

ਵਸਤੂ ਅਤੇ ਸੇਵਾ ਕਰ (ਜੀਐੱਸਟੀ) ਦੀ ਨੀਤੀ ਬਣਾਉਣ ਵਾਲੀ ਸੰਸਥਾ ਜੀਐੱਸਟੀ ਕੌਂਸਲ ਦੀ ਅਹਿਮ ਮੀਟਿੰਗ ਚੱਲ ਰਹੀ ਹੈ, ਜਿਸ ਵਿਚ ਜੀਐੱਸਟੀ ਕਾਨੂੰਨ ਤਹਿਤ ਬੇਨਿਯਮੀਆਂ ਨੂੰ ਅਪਰਾਧਕ ਦੀ ਸ਼੍ਰੇਣੀ ‘ਚੋਂ ਬਾਹਰ ਕਰਨ ਬਾਰੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਮੀਟਿੰਗ ਦੇ ਏਜੰਡੇ ਵਿੱਚ ਅਪੀਲੀ ਟ੍ਰਿਬਿਊਨਲ ਦੀ ਸਥਾਪਨਾ ਅਤੇ ਪਾਨ ਮਸਾਲਾ ਅਤੇ ਗੁਟਖਾ ਕਾਰੋਬਾਰਾਂ ਵਿੱਚ ਟੈਕਸ ਚੋਰੀ ਰੋਕਣ ਲਈ ਪ੍ਰਬੰਧ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਆਨਲਾਈਨ ਗੇਮਿੰਗ ਅਤੇ ਕੈਸੀਨੋ ‘ਤੇ ਜੀਐੱਸਟੀ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ।



Source link