ਗੁਮਲਾ (ਝਾਰਖੰਡ), 9 ਜਨਵਰੀ
ਮਸ਼ਕੂਕ ਮਾਓਵਾਦੀਆਂ ਨੇ ਗੁਮਲਾ ਜ਼ਿਲ੍ਹੇ ਵਿਚ ਬਾਕਸਾਈਟ ਖਾਣ ਨੇੜੇ ਖੜੀਆਂ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ ਜਦੋਂ ਘਾਗਰਾ ਕਮਿਊਨਿਟੀ ਡਿਵੈਲਪਮੈਂਟ (ਸੀਡੀ) ਬਲਾਕ ਵਿੱਚ ਸੇਰੰਗਦਾਗ ਬਾਕਸਾਈਟ ਖਾਣ ਨੇੜੇ ਡੰਪਰ ਅਤੇ ਟਰੱਕ ਸਮੇਤ ਸੱਤ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਦਮਾਸ਼ਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਮਾਓਵਾਦੀ ਸੰਗਠਨ ਦੇ ਮੈਂਬਰ ਹਨ।
The post ਝਾਰਖੰਡ ’ਚ ਮਾਓਵਾਦੀਆਂ ਨੇ ਕਈ ਵਾਹਨਾਂ ਨੂੰ ਅੱਗ ਲਗਾਈ appeared first on punjabitribuneonline.com.










