ਟਾਂਡਾ ਨੇੜੇ ਸਰਕਾਰੀ ਸਕੂਲ ਜਾਜਾ ਦੇ 6 ਵਿਦਿਆਰਥੀਆਂ ਨੂੰ ਕਰੋਨਾ, ਸਕੂਲ 15 ਤੱਕ ਬੰਦ

ਟਾਂਡਾ ਨੇੜੇ ਸਰਕਾਰੀ ਸਕੂਲ ਜਾਜਾ ਦੇ 6 ਵਿਦਿਆਰਥੀਆਂ ਨੂੰ ਕਰੋਨਾ, ਸਕੂਲ 15 ਤੱਕ ਬੰਦ


ਸੁਰਿੰਦਰ ਸਿੰਘ ਗੁਰਾਇਆ

ਟਾਂਡਾ, 11 ਅਗਸਤ

ਇਥੋਂ ਨੇੜਲੇ ਪਿੰਡ ਜਾਜਾ ਦੇ ਸਰਕਾਰੀ ਹਾਈ ਸਕੂਲ ਵਿੱਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਵੱਲੋ ਕੀਤੇ ਗਏ ਕਰੋਨਾ ਟੈਸਟਾਂ ਦੌਰਾਨ 6 ਵਿਦਿਆਰਥੀਆਂ ਦੇ ਟੈਸਟ ਪਾਜ਼ੇਟਿਵ ਆਉਣ ਨਾਲ ਮਾਪਿਆਂ ਦੀ ਬੱਚਿਆਂ ਨੂੰ ਲੈ ਕੇ ਫਿਕਰ ਵੱਧ ਗਈ ਹੈ| ਟੀਮ ਨੇ ਸਕੂਲ ਦੇ ਸਟਾਫ ਮੈਂਬਰਾਂ ਅਤੇ 74 ਵਿਦਿਆਰਥੀਆਂ ਦੇ ਕੀਤੇ ਗਏ ਰੈਪਿਡ ਟੈਸਟਾਂ ਵਿੱਚੋਂ 6 ਵਿਦਿਆਰਥੀ ਪਾਜ਼ੇਟਿਵ ਨਿਕਲੇ। ਸਕੂਲ ਨੂੰ 15 ਅਗਸਤ ਤੱਕ ਬੰਦ ਕਰ ਦਿੱਤਾ ਗਿਆ ਹੈ।



Source link