ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 16 ਸਿਤੰਬਰ
ਅੰਮ੍ਰਿਤਸਰ (ਦਿਹਾਤੀ) ਪੁਲੀਸ ਵੱਲੋਂ ਕੁਝ ਦਿਨ ਪਹਿਲਾਂ ਚਲਾਈ ਗਈ ਮੁਹਿੰਮ ਤਹਿਤ ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਵੱਲੋਂ ਨਸ਼ੇ ਸਬੰਧੀ ਜਾਣਕਾਰੀ ਦੇਣ ਲਈ ਜਾਰੀ ਕੀਤੇ ਗਏ ਇੱਕ ਡਰੱਗ ਟਿਪ ਨੰਬਰ 97800-77033 ਜਾਰੀ ਕੀਤਾ ਗਿਆ ਸੀ। ਅੰਮ੍ਰਿਤਸਰ (ਦਿਹਾਤੀ) ਪੁਲੀਸ ਨੂੰ ਇਸ ਡਰੱਗ ਟਿਪ ਨੰਬਰ ’ਤੇ ਸਤਨਾਮ ਸਿੰਘ ਸਾਗਰ ਕੋਲ ਹਥਿਆਰ ਅਤੇ ਹੈਰੋਇਨ ਹੋਣ ਸਬੰਧੀ ਜਾਣਕਾਰੀ ਮਿਲੀ। ਇਸ ’ਤੇ ਕਾਰਵਾਈ ਕਰਦਿਆਂ ਡੀਐੱਸਪੀ ਸੂਚਾ ਸਿੰਘ ਬਲ ਤੇ ਐੱਸਐੱਚਓ ਸੁਲਤਾਨਵਿੰਡ ਹਰਪਾਲ ਸਿੰਘ ਨੇ ਸਾਗਰ ਦੇ ਘਰ ਛਾਪਾ ਮਾਰ ਕੇ ਸਾਗਰ, ਵਿਸ਼ਵਨਾਥ ਵਾਸੀ ਬਿਸ਼ੰਬਰ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਨੌਸ਼ਹਿਰਾ ਤੇ ਨਿਸ਼ਾਨ ਸਿੰਘ ਮਾਨਾਵਾਲਾ ਨੂੰ ਚਾਰ ਪਿਸਤੌਲਾਂ 30 ਬੋਰ, ਪੰਜ ਮੈਗਜ਼ੀਨਾਂ, ਛੇ ਕਾਰਤੂਸਾਂ ਅਤੇ 263 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪੁਲੀਸ ਅੱਗੇ ਦੀ ਕਾਰਵਾਈ ਕਰ ਰਹੀ ਹੈ।
The post ਡਰੱਗ ਟਿਪ ਨੰਬਰ ’ਤੇ ਮਿਲੀ ਜਾਣਕਾਰੀ ਮਗਰੋਂ ਪਿਸਤੌਲ ਸਣੇ ਚਾਰ ਮੁਲਜ਼ਮ ਕਾਬੂ appeared first on punjabitribuneonline.com.










