ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 15 ਜੁਲਾਈ
ਰਾਜਸਥਾਨ ਦੇ ਹਨੂਮਾਨਗੜ੍ਹ ਦੀ ਤਿੰਨ ਭੈਣਾਂ ਅੰਸ਼ੂ, ਰੀਤੂ ਅਤੇ ਸੁਮਨ ਨੇ ਰਾਜ ਪ੍ਰਸ਼ਾਸਕੀ ਸੇਵਾਵਾਂ ਦੇ ਇਮਤਿਹਾਨ ਵਿੱਚ ਬਾਜ਼ੀ ਮਾਰ ਗਈਆਂ। ਹੁਣ ਉਹ ਆਪਣੀਆਂ ਦੋ ਹੋਰ ਭੈਣਾਂ ਰੋਮਾ ਅਤੇ ਮੰਜੂ ਨਾਲ ਆਰਏਐੱਸ ਅਧਿਕਾਰੀ ਬਣ ਗਈਆਂ ਹਨ। ਇਹ ਪੰਜ ਭੈਣਾਂ ਕਿਸਾਨ ਸਹਿਦੇਵ ਸਹਾਰਨ ਦੀਆਂ ਧੀਆਂ ਹਨ।










