ਤੇਲ ਪਵਾ ਕੇ ਭੱਜਿਆ ਵਿਅਕਤੀ ਕਾਬੂ; ਕੇਸ ਦਰਜ

ਤੇਲ ਪਵਾ ਕੇ ਭੱਜਿਆ ਵਿਅਕਤੀ ਕਾਬੂ; ਕੇਸ ਦਰਜ


ਪੱਤਰ ਪ੍ਰੇਰਕ

ਗੁਰੂਸਰ ਸੁਧਾਰ, 26 ਅਪਰੈਲ

ਪੈਸੇ ਦਿੱਤੇ ਬਗੈਰ ਪੈਟਰੋਲ ਪੰਪ ਤੋਂ ਵਰਨਾ ਕਾਰ ਵਿੱਚ ਤੇਲ ਪਵਾ ਕੇ ਭੱਜੇ ਕਾਰ ਸਵਾਰ ਦੋ ਭਰਾਵਾਂ ਵਿੱਚੋਂ ਸੁਖਦੀਪ ਸਿੰਘ ਵਾਸੀ ਪਿੰਡ ਗੋਂਦਵਾਲ ਨੂੰ ਸੁਧਾਰ ਪੁਲੀਸ ਨੇ ਕਾਬੂ ਕਰ ਲਿਆ ਹੈ ਤੇ ਕਾਰ ਵੀ ਬਰਾਮਦ ਕਰ ਲਈ ਗਈ ਹੈ। ਉਪ ਪੁਲੀਸ ਕਪਤਾਨ ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੈਟਰੋਲ ਪੰਪ ਦੇ ਮਾਲਕ ਸਰਦੀਪ ਸਿੰਘ ਵਾਸੀ ਲੁਹਾਰਾ ਥਾਣਾ ਡਾਬਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਗੱਡੀ ਦੇ ਨੰਬਰ ਤੋਂ ਗੱਡੀ ਦੀ ਪਛਾਣ ਕਰ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਮੁਲਜ਼ਮ ਦਾ ਭਰਾ ਅਰਸ਼ਦੀਪ ਸਿੰਘ ਵੀ ਨਾਲ ਸੀ, ਪਰ ਉਹ ਹਾਲੇ ਫ਼ਰਾਰ ਹੈ ਅਤੇ ਉਸ ਦੀ ਭਾਲ ਜਾਰੀ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਅਨੁਸਾਰ ਮੁਲਜ਼ਮ ਸੁਖਦੀਪ ਸਿੰਘ ਖ਼ਿਲਾਫ਼ ਕਿਸੇ ਦੇ ਘਰ ਦਾਖਲ ਹੋ ਕੇ ਹਮਲਾ ਕਰਨ ਦੇ ਮਾਮਲੇ ਵਿੱਚ ਥਾਣਾ ਰਾਏਕੋਟ ਸ਼ਹਿਰੀ ਵਿੱਚ ਪਹਿਲਾਂ ਹੀ ਕੇਸ ਦਰਜ ਹੈ ਅਤੇ ਮੁਲਜ਼ਮ ਜ਼ਮਾਨਤ ਉਪਰ ਬਾਹਰ ਹੈ।
 

The post ਤੇਲ ਪਵਾ ਕੇ ਭੱਜਿਆ ਵਿਅਕਤੀ ਕਾਬੂ; ਕੇਸ ਦਰਜ appeared first on Punjabi Tribune.



Source link