ਨਵੀਂ ਦਿੱਲੀ, 21 ਅਪਰੈਲ
ਦੱਖਣੀ ਦਿੱਲੀ ਦੀ ਸਾਕੇਤ ਅਦਾਲਤ ਦੇ ਅੰਦਰ ਅੱਜ ਸਵੇਰੇ ਔਰਤ ਨੂੰ ਗੋਲੀਆਂ ਮਾਰੀ ਦਿੱਤੀਆਂ। ਉਸ ਦੇ ਢਿੱਡ ਤੇ ਹੱਥ ‘ਚ ਗੋਲੀ ਲੱਗੀ। ਹਮਲਾਵਰ ਫ਼ਰਾਰ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਔਰਤ ਆਪਣੇ ਵਕੀਲ ਦੇ ਨਾਲ ਸੀ, ਜਦੋਂ ਇੱਕ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪੁਲੀਸ ਉਸ ਨੂੰ ਤੁਰੰਤ ਹਸਪਤਾਲ ਲੈ ਗਈ। ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।










