ਨਗਰ ਪੰਚਾਇਤ ਰਈਆ ਦੇ ਪ੍ਰਧਾਨ ਬਣੇ ਰੌਬਿਨ ਮਾਨ

ਨਗਰ ਪੰਚਾਇਤ ਰਈਆ ਦੇ ਪ੍ਰਧਾਨ ਬਣੇ ਰੌਬਿਨ ਮਾਨ


ਦਵਿੰਦਰ ਸਿੰਘ ਭੰਗੂ
ਰਈਆ, 17 ਫਰਵਰੀ
ਨਗਰ ਪੰਚਾਇਤ ਰਈਆ ਦੀ ਅੱਜ ਹੋਈ ਚੋਣ ਵਿੱਚ ਗੁਰਹਰਵਿੰਦਰ ਸਿੰਘ ਰੌਬਿਨ ਮਾਨ ਪ੍ਰਧਾਨ ਚੁਣੇ ਗਏ। ਇਹ ਚੋਣ ਐਸਡੀਐਮ ਅਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਕਰਵਾਈ ਗਈ ਜਿਸ ਵਿੱਚ 13 ਵਿੱਚੋਂ ਸੱਤ ਕੌਂਸਲਰਾਂ ਨੇ ਕਾਂਗਰਸ ਪਾਰਟੀ ਦੇ ਗੁਰਹਰਵਿੰਦਰ ਸਿੰਘ ਰੌਬਿਨ ਮਾਨ ਨੂੰ ਵੋਟ ਪਾ ਕੇ ਨਗਰ ਪੰਚਾਇਤ ਰਈਆ ਦਾ ਪ੍ਰਧਾਨ ਅਤੇ ਸਰਬਜੀਤ ਕੌਰ ਨੂੰ ਡਿਪਟੀ ਪ੍ਰਧਾਨ ਚੁਣ ਲਿਆ ਗਿਆ। ਇਸ ਚੋਣ ਵਿੱਚ ਗੁਰਹਰਵਿੰਦਰ ਸਿੰਘ, ਸਰਬਜੀਤ ਕੌਰ, ਡਾ.ਰਾਜਿੰਦਰ ਸਿੰਘ ਬਿੱਟਾ, ਜਤਿੰਦਰ ਸਿੰਘ ਸੋਨੂ, ਜਸਵੀਰ ਕੌਰ, ਕਰਮਜੀਤ ਕੌਰ ਅਤੇ ਦਲਬੀਰ ਕੌਰ ਆਦਿ ਨੇ ਹਿੱਸਾ ਲਿਆ। ਪ੍ਰਧਾਨ ਦੀ ਚੋਣ ਜਿੱਤਣ ਉਪਰੰਤ ਰੌਬਿਨ ਮਾਨ ਨੇ ਰਈਆ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਕਸਬੇ ਦੇ ਰੁਕੇ ਹੋਏ ਕੰਮਾਂ ਨੂੰ ਜਲਦ ਹੀ ਸ਼ੁਰੂ ਕਰਵਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ। ਇਸ ਮੌਕੇ ਹਲਕਾ ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਬਲਕਾਰ ਸਿੰਘ ਬਲ, ਗੁਰਦਿਆਲ ਸਿੰਘ ਕੰਗ, ਪ੍ਰੋਫੈਸਰ ਮਨਜੀਤ ਸਿੰਘ ਛੀਨਾ, ਗੁਰਦੀਪ ਸਿੰਘ, ਜਗਤਾਰ ਸਿੰਘ ਸਾਬਕਾ ਕੌਂਸਲਰ ਰਾਜੀਵ ਕੁਮਾਰ ਰੋਮੀ, ਐਮਸੀ ਸਰਬਜੀਤ ਕੌਰ ਅਤੇ ਹੋਰ ਕੌਂਸਲਰ ਮੌਜੂਦ ਸਨ।

The post ਨਗਰ ਪੰਚਾਇਤ ਰਈਆ ਦੇ ਪ੍ਰਧਾਨ ਬਣੇ ਰੌਬਿਨ ਮਾਨ appeared first on Punjabi Tribune.



Source link