ਨਹੀਂ ਰਹੇ ਸਾਬਕਾ ਪੋਪ ਬੈਨੇਡਿਕਟ 16ਵੇਂ

ਨਹੀਂ ਰਹੇ ਸਾਬਕਾ ਪੋਪ ਬੈਨੇਡਿਕਟ 16ਵੇਂ


ਵੈਟੀਕਨ ਸਿਟੀ, 31 ਦਸੰਬਰ

ਸਾਬਕਾ ਪੋਪ ਬੈਨੇਡਿਕਟ 16ਵੇਂ ਦਾ ਅੱਜ 95 ਸਾਲ ਦੀ ਉਮਰ ਵਿੱਚ ਆਪਣੇ ਵੈਟੀਕਨ ਨਿਵਾਸ ਵਿੱਚ ਦੇਹਾਂਤ ਹੋ ਗਿਆ। ਜਰਮਨੀ ਦੇ ਰਹਿਣ ਵਾਲੇ ਬੈਨੇਡਿਕਟ ਨੂੰ 600 ਸਾਲਾਂ ਵਿੱਚ ਪੋਪ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਪਹਿਲੇ ਧਰਮਗੁਰੂ ਵਜੋਂ ਯਾਦ ਕੀਤਾ ਜਾਵੇਗਾ। ਬੈਨੇਡਿਕਟ ਨੇ 11 ਫਰਵਰੀ 2013 ਨੂੰ ਉਦੋਂ ਦੁਨੀਆ ਨੂੰ ਹੈਰਾਨ ਕਰ ਦਿੱਤਾ, ਜਦੋਂ ਉਨ੍ਹਾਂ ਅਸਤੀਫ਼ੇ ਦਾ ਐਲਾਨ ਕੀਤਾ। ਉਹ ਅੱਠ ਸਾਲ ਇਸ ਅਹੁਦੇ ‘ਤੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ।



Source link