ਮੁੰਬਈ, 15 ਨਵੰਬਰ
ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਅੱਜ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ ਸੈਮੀਫਾਈਨਲ ਵਿਚ ਖੱਬੀ ਲੱਤ ਵਿਚ ਕੜਵੱਲ ਕਾਰਨ ਪੈਵੇਲੀਅਨ ਪਰਤਣਾ ਪਿਆ। ਗਿੱਲ ਉਦੋਂ 79 ਦੌੜਾਂ ਬਣਾ ਕੇ ਖੇਡ ਰਹੇ ਸਨ। ਉਸ ਸਮੇਂ ਭਾਰਤ ਦਾ ਸਕੋਰ 23 ਓਵਰਾਂ ‘ਚ ਇਕ ਵਿਕਟ ‘ਤੇ 165 ਸੀ। ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 65 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਅੱਠ ਚੌਕੇ ਅਤੇ ਤਿੰਨ ਛੱਕੇ ਲਗਾਏ। ਜੇ ਗਿੱਲ ਫਿੱਟ ਹੋ ਜਾਂਦਾ ਹੈ ਤਾਂ ਉਹ ਬਾਅਦ ‘ਚ ਬੱਲੇਬਾਜ਼ੀ ਕਰ ਸਕਦਾ ਹੈ।
The post ਨਿਊਜ਼ੀਲੈਂਡ ਖ਼ਿਲਾਫ਼ 79 ਦੌੜਾਂ ’ਤੇ ਖੇਡ ਰਿਹਾ ਸ਼ੁਭਮਨ ਗਿੱਲ ਖੱਬੀ ਲੱਤ ’ਚ ਖਿਚਾਅ ਕਾਰਨ ਪੈਵੇਲੀਅਨ ਪਰਤਿਆ appeared first on punjabitribuneonline.com.








