ਵੈਲਿੰਗਟਨ, 18 ਦਸੰਬਰ
ਨਿਊਜ਼ੀਲੈਂਡ ਦੇ ਬੀਚ ’ਤੇ ਤਿੰਨ ਔਰਤਾਂ ਨਾਲ ਫੋਟੋ ਖਿਚਵਾਉਣ ਦੇ ਬਹਾਨੇ ਛੇੜਖਾਨਂ ਕਰਨ ਵਾਲੇ 67 ਸਾਲਾ ਭਾਰਤੀ ਨਾਗਰਿਕ ਨੂੰ ਅੱਜ ਪੀੜਤਾਂ ਨੂੰ 3000 ਨਿਊਜ਼ੀਲੈਂਡ ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਗਿਆ। ਦੋਸ਼ੀ ਦੀ ਪਛਾਣ ਜਵਾਹਰ ਸਿੰਘ ਵਜੋਂ ਹੋਈ ਹੈ ਤੇ ਉਸ ਨੇ ਨੈਲਸਨ ਦੀ ਬੀਚ ‘ਤੇ ਆਪਣੀਆਂ ਹਰਕਤਾਂ ਨਾਲ ਪਰਿਵਾਰ ਨੂੰ ਸ਼ਰਮਿੰਦਾ ਕੀਤਾ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀ ਆਪਣੇ ਪੁਤ ਨੂੰ ਮਿਲਣ ਲਈ ਨਿਊਜ਼ੀਲੈਂਡ ਆਇਆ ਸੀ ਤੇ ਉਸ ਨੇ ਆਪਣੇ ਅਤੇ ਆਪਣੇ ਪੁੱਤਰ ਲਈ ਸ਼ਰਮਸਾਰ ਹੋਣ ਵਾਲਾ ਕਾਰਾ ਕੀਤਾ ਹੈ। ਦੋਸ਼ੀ ਨੂੰ ਹਰ ਪੀੜਤ ਨੂੰ ਭਵਾਨਾਤਮਕ ਠੇਸ ਪਹੁੰਚਾਉਣ ਲਈ ਇਕ ਇਕ ਹਜ਼ਾਰ ਡਾਲਰ ਦੇਣ ਦਾ ਹੁਕਮ ਦਿੱਤਾ ਗਿਆ ਹੈ। ਪੁਲੀਸ ਅਨੁਸਾਰ 28 ਸਤੰਬਰ ਨੂੰ ਔਰਤ ਸਵੇਰੇ 9.15 ਵਜੇ ਦੇ ਕਰੀਬ ਆਪਣੇ ਕੁੱਤੇ ਨੂੰ ਬੀਚ ‘ਤੇ ਸੈਰ ਕਰ ਰਹੀ ਸੀ, ਜਵਾਹਰ ਸਿੰਘ ਨੇ ਉਸ ਨਾਲ ਫੋਟੋ ਖਿਚਵਾਉਣ ਲਈ ਉਸ ਕੋਲ ਪਹੁੰਚ ਕੀਤੀ। ਉਸ ਨੇ ਲਗਤਾਰ ਵੱਖ ਵੱਖ ਸਮੇਂ ’ਤੇ ਔਰਤਾਂ ਨਾਲ ਫੋਟੋਆਂ ਖਿਚਵਾਉਣ ਦੇ ਬਹਾਨੇ ਛੇੜਖਾਨੀ ਕੀਤੀ।
The post ਨਿਊਜ਼ੀਲੈਂਡ ’ਚ ਬੀਚ ’ਤੇ ਔਰਤਾਂ ਨਾਲ ਛੇੜਖਾਨੀ ਕਰਨ ਵਾਲੇ ਭਾਰਤ ਦੇ ‘ਬੁੱਢੇ’ ਨੂੰ ਅਦਾਲਤ ਨੇ ਦਿੱਤੀ ਸਜ਼ਾ appeared first on punjabitribuneonline.com.









