ਪਟਿਆਲਾ ਨਗਰ ਨਿਗਮ ਦੀ ਨਵੇਂ ਸਿਰਿਉਂ ਵਾਰਡਬੰਦੀ

ਪਟਿਆਲਾ ਨਗਰ ਨਿਗਮ ਦੀ ਨਵੇਂ ਸਿਰਿਉਂ ਵਾਰਡਬੰਦੀ


ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਸਤੰਬਰ
ਨਗਰ ਨਿਗਮ ਪਟਿਆਲਾ ਦੇ ਪਿਛਲੇ ਜਨਰਲ ਹਾਊਸ ਦੀ ਮਿਆਦ ਪੂਰੀ ਹੋਣ ਕਾਰਨ ਅਗਲੀ ਚੋਣ ਕਰੀਬ ਸੱਤ ਮਹੀਨੇ ਤੋਂ ਬਕਾਇਆ ਹੈ।
ਅਜੇ ਭਾਵੇਂ ਨਿਗਮ ਕੌਂਸਲਰਾਂ ਦੀ ਚੋਣ ਸਬੰਧੀ ਸਰਕਾਰ ਨੇ ਅਜੇ ਕੋਈ ਤਾਰੀਖ਼ ਤਾਂ ਨਹੀਂ ਮਿਥੀ, ਪਰ ਇਸੇ ਸਾਲ ਚੋਣਾਂ ਹੋਣ ਦੀਆਂ ਸੰਭਾਵਨਾਵਾਂ ਦੇ ਚੱਲਦਿਆਂ, ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲੋੜੀਂਦੀ ਤਿਆਰੀ ਕੀਤੀ ਜਾ ਰਹੀ ਹੈ। ਸਰਵੇਖਣ ਅਨੁਸਾਰ ਸ਼ਹਿਰ ਦੇ ਵੋਟਰ, ਜੋ 2017 ਵਿੱਚ 4.06 ਲੱਖ ਸਨ, ਦੀ ਗਿਣਤੀ ਵਧ ਕੇ ਹੁਣ ਸਾਢੇ ਚਾਰ ਲੱਖ ਦੇ ਕਰੀਬ ਹੋ ਗਈ ਹੈ। ਇੱਥੋਂ ਦੇ 60 ਵਾਰਡਾਂ ਵਿੱਚੋਂ 32 ਪਟਿਆਲਾ ਸ਼ਹਿਰ, 26 ਪਟਿਆਲਾ ਦਿਹਾਤੀ ’ਚ 2 ਸਨੌਰ ਵਿਧਾਨ ਸਭਾ ਹਲਕੇ ’ਚ ਪੈਂਦੇ ਹਨ।
ਨਵੀਂ ਵਾਰਡਬੰਦੀ ਸਬੰਧੀ ਜਾਰੀ ਨੋਟੀਫਿਕੇਸ਼ਨ ਮੁਤਾਬਿਕ 60 ਵਿੱਚੋਂ 24 ਵਾਰਡ ਜਨਰਲ (ਓਪਨ) ਅਤੇ 36 ਰਾਖਵੇਂ ਹਨ। ਇਨ੍ਹਾਂ ਵਿੱਚੋਂ 26 ਵਾਰਡ ਕੇਵਲ ਔਰਤਾਂ ਲਈ ਰਾਖਵੇਂ ਹਨ। ਬਾਕੀਆਂ ਵਿੱਚੋਂ ਚਾਰ ਵਾਰਡ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਅਤੇ ਚਾਰ ਵਾਰਡ ਅਨੁਸੂਚਿਤ ਜਾਤੀਆਂ ਲਈ, ਜਦਕਿ ਦੋ ਵਾਰਡ ਪਛੜੀਆਂ ਸ਼੍ਰੇਣੀਆਂ ਲਈ ਰਾਖਵੇਂ ਹਨ। ਨਵੀਂ ਵਾਰਡਬੰਦੀ ਸਬੰਧੀ ਨਕਸ਼ੇ ਅਤੇ ਹੱਦਾਂ ਸਬੰਧੀ ਵੇਰਵੇ ਅੱਜ ਨਗਰ ਨਿਗਮ ਦਫ਼ਤਰ ਵਿੱਚ ਨਸ਼ਰ ਕਰਕੇ ਇਸ ਸਬੰਧੀ ਇਤਰਾਜ਼ ਦਾਇਰ ਕਰਨ ਲਈ ਸੱਤ ਦਿਨਾਂ ਦਾ ਸਮਾਂ ਰੱਖਿਆ ਗਿਆ ਹੈ ਪਰ ਕੁਝ ਸਾਬਕਾ ਕੌਂਸਲਰ ਜਿਥੇ ਨਵੀਂ ਵਾਰਡਬੰਦੀ ’ਤੇ ਇਤਰਾਜ਼ ਉਠਾਅ ਰਹੇ ਹਨ, ਉਥੇ ਹੀ ਇਤਰਾਜ਼ ਦਾਇਰ ਕਰਨ ਲਈ ਦਿੱਤਾ ਗਿਆ ਸੱਤ ਦਿਨਾਂ ਦਾ ਸਮਾਂ ਬਹੁਤ ਘੱਟ ਦੱਸਿਆ ਜਾ ਰਿਹਾ ਹੈ।

 

ਰਾਖਵੇਂਕਰਨ ਸਬੰਧੀ ਵਾਰਡਾਂ ਦੀ ਸਥਿਤੀ

ਮਹਿਲਾਵਾਂ ਲਈ ਰਾਖਵੇਂ ਵਾਰਡਾਂ ਵਿੱਚ 3, 5, 7, 9, 11, 13, 15, 17, 22, 23, 25, 27, 29, 31, 33, 35, 37, 39, 41, 43, 47 ਤੇ 51 ਸ਼ਾਮਲ ਹਨ ਜਦਕਿ 53, 55, 57 ਤੇੇ 59 ਨੰਬਰ ਵਾਰਡ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਹਨ। 18, 26, 52 ਅਤੇ 54 ਨੰਬਰ ਵਾਰਡ ਅਨੁਸੂਚਿਤ ਜਾਤੀਆਂ ਦੀਆਂ ਮਹਿਲਾਵਾਂ ਲਈ ਜਦਕਿ ਵਾਰਡ ਨੰਬਰ 1, 21, 45 ਤੇ 49 ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਲਈ ਰਾਖਵੇਂ ਹਨ। ਵਾਰਡ 19 ਤੇ 20 ਪਛੜੀਆਂ ਸ਼੍ਰੇਣੀਆਂ ਲਈ ਰਾਖਵੇਂ ਕੀਤੇ ਗਏ ਹਨ। ਜਦਕਿ ਬਾਕੀ ਰਹਿੰਦੇ ਵਾਰਡ ਜਨਰਲ (ਓਪਨ) ਹੋਣਗੇ।

The post ਪਟਿਆਲਾ ਨਗਰ ਨਿਗਮ ਦੀ ਨਵੇਂ ਸਿਰਿਉਂ ਵਾਰਡਬੰਦੀ appeared first on punjabitribuneonline.com.



Source link