ਪਟਿਆਲਾ ਪੁਲੀਸ ਨੇ ਬਿਸ਼ਨੋਈ ਗਰੋਹ ਦਾ ਗੈਂਗਸਟਰ ਦੋ ਪਿਸਤੌਲਾਂ ਸਣੇ ਕਾਬੂ ਕੀਤਾ

ਪਟਿਆਲਾ ਪੁਲੀਸ ਨੇ ਬਿਸ਼ਨੋਈ ਗਰੋਹ ਦਾ ਗੈਂਗਸਟਰ ਦੋ ਪਿਸਤੌਲਾਂ ਸਣੇ ਕਾਬੂ ਕੀਤਾ


ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਦਸੰਬਰ
ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਨੂੰ ਦੋ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਅੱਜ ਇੱਥੇ ਪੁਲੀਸ ਲਾਈਨ ਵਿੱਚ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਗੈਂਗਸਟਰ ਨੂੰ ਐੱਸਪੀਡੀ ਹਰਬੀਰ ਸਿੰਘ ਅਟਵਾਲ ਤੇ ਡੀਐੱਸਪੀਡੀ ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਨਿਗਰਾਨੀ ਹੇਠਾਂ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ, ਜਿਸ ਦੀ ਪਛਾਣ ਨਰਿੰਦਰ ਸ਼ਰਮਾ ਉਰਫ ਸ਼ੰਕਰ ਵਾਸੀ ਰਾਜਪੁਰਾ ਵਜੋਂ ਹੋਈ ਹੈ।

The post ਪਟਿਆਲਾ ਪੁਲੀਸ ਨੇ ਬਿਸ਼ਨੋਈ ਗਰੋਹ ਦਾ ਗੈਂਗਸਟਰ ਦੋ ਪਿਸਤੌਲਾਂ ਸਣੇ ਕਾਬੂ ਕੀਤਾ appeared first on punjabitribuneonline.com.



Source link