Police Officers Transferred: ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ, ਜਾਣਕਾਰੀ ਲਈ ਦੱਸ ਦੇਈਏ ਕਿ 4 ਸੀਨੀਅਰ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਅਸਲ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਨੇ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ ਕਰਦਿਆਂ 4 ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਜਾਰੀ ਹੁਕਮਾਂ ‘ਚ ਰਾਜੇਸ਼ ਕੁਮਾਰ ਸ਼ਰਮਾ, ਆਈ.ਪੀ.ਐਸ. (2014) – ਜੋ ਪਹਿਲਾਂ ਐਸ.ਐਸ.ਪੀ. ਆਪ੍ਰੇਸ਼ਨਜ਼ ਤੇ ਸਾਈਬਰ ਕ੍ਰਾਈਮ, ਕਮਾਂਡੈਂਟ ਆਈ.ਆਰ.ਬੀ. ਅਤੇ ਅਸਿਸਟੈਂਟ ਕਮਾਂਡੈਂਟ ਜਨਰਲ ਹੋਮ ਗਾਰਡ ਸਨ, ਹੁਣ ਉਨ੍ਹਾਂ ਕੋਲ ਐਸ.ਐਸ.ਪੀ. ਆਪ੍ਰੇਸ਼ਨਜ਼ ਤੇ ਸਾਈਬਰ ਕ੍ਰਾਈਮ ਅਤੇ ਕਮਾਂਡੈਂਟ ਆਈ.ਆਰ.ਬੀ. ਦਾ ਚਾਰਜ ਰਹੇਗਾ। ਇਸੇ ਤਰ੍ਹਾਂ ਅਨੁਰਾਗ ਦਾਰੂ, ਆਈ.ਪੀ.ਐਸ. (2022) – ਜੋ ਪਹਿਲਾਂ ਐਸ.ਪੀ. ਕ੍ਰਾਈਮ, ਇਕੋਨੋਮਿਕ ਆਫੈਂਸ ਵਿੰਗ, ਸਕਿਓਰਿਟੀ ਤੇ ਟ੍ਰੈਫਿਕ ਸਨ, ਹੁਣ ਉਹ ਐਸ.ਪੀ. ਸਕਿਓਰਿਟੀ ਤੇ ਟ੍ਰੈਫਿਕ ਹੋਣਗੇ।
ਇਸ ਤੋਂ ਇਲਾਵਾ ਵਿਜੇ, ਡੈਨਿਪਸ – ਜੋ ਪਹਿਲਾਂ ਐਸ.ਪੀ. ਸਿਟੀ, ਡਬਲਯੂ ਐਂਡ ਸੀ.ਐਸ.ਯੂ. ਤੇ ਇੰਟੈਲੀਜੈਂਸ ਸਨ, ਹੁਣ ਉਨ੍ਹਾਂ ਨੂੰ ਐਸ.ਪੀ. ਕ੍ਰਾਈਮ, ਇਕੋਨੋਮਿਕ ਆਫੈਂਸ ਵਿੰਗ ਅਤੇ ਅਸਿਸਟੈਂਟ ਕਮਾਂਡੈਂਟ ਜਨਰਲ ਹੋਮ ਗਾਰਡ ਲਗਾਇਆ ਗਿਆ ਹੈ। ਇਸੇ ਤਰ੍ਹਾਂ ਰਾਮ ਗੋਪਾਲ- ਜੋ ਪਹਿਲਾਂ ਐਸ.ਡੀ.ਪੀ.ਓ. ਸੈਂਟਰਲ ਸਨ, ਹੁਣ ਉਹ ਐਸ.ਪੀ. ਸਿਟੀ, ਡਬਲਯੂ ਐਂਡ ਸੀ.ਐਸ.ਯੂ. ਤੇ ਇੰਟੈਲੀਜੈਂਸ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
