ਪੰਜਾਬ ‘ਆਪ’ ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਵਜ੍ਹਾ ਕਰ ਦਏਗੀ ਹੈਰਾਨ…

ਪੰਜਾਬ ‘ਆਪ’ ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਵਜ੍ਹਾ ਕਰ ਦਏਗੀ ਹੈਰਾਨ…


Moga News: ਪੰਜਾਬ ਦੇ ਸਿਆਸੀ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਇੱਕ ਤੋਂ ਬਾਅਦ ਇੱਕ ਅਹੁਦੇਦਾਰਾਂ ਵੱਲੋਂ ਅਸਤੀਫਾ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਵਿੱਚ ਹੁਣ ਸੀਨੀਅਰ ਆਗੂ ਅਰਸ਼ ਉਮਰੀਆਣਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਯੂਥ ਵਿੰਗ ਦੇ ਵਾਈਸ ਪ੍ਰੈਜੀਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਯੂਥ ਆਗੂ ਨੇ ਪਾਰਟੀ ਛੱਡਣ ਪਿੱਛੇ ਪਾਰਟੀ ਨੀਤੀਆਂ ਤੇ ਵਰਕਰਾਂ ਦੀ ਸੁਣਵਾਈ ਨਾ ਹੋਣ ਦਾ ਕਾਰਨ ਦੱਸਿਆ ਹੈ।

ਜਾਣੋ ਕੀ ਬੋਲਿਆ ਯੂਥ ਆਗੂ?

ਅਰਸ਼ ਉਮਰੀਆਣਾ ਨੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਬਾਰੇ ਦੱਸਿਆ ਕਿ ਉਨ੍ਹਾਂ ਸਮੇਤ ਜਿਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਲਈ ਦਿਲੋਂ ਕੰਮ ਕੀਤਾ ਹੈ, ਜਦੋਂ 2027 ਦਾ ਸਮਾਂ ਆਵੇਗਾ ਤਾਂ ਸਾਰੇ ਹੀ ਇਸ ਪਾਰਟੀ ਨੂੰ ਛੱਡ ਕੇ ਭੱਜਣਗੇ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹਾ ਕਿ ਪੰਜਾਬ ਲਈ ਜੋ ਵੀ ਫੈਸਲਾ ਕਰਦੇ ਹਨ, ਤਾਂ ਥੋੜੀ ਦੇਰ ਬਾਅਦ ਹੀ ਯੂ-ਟਰਨ ਮਾਰ ਜਾਂਦੇ ਹਨ, ਜਿਸ ਕਾਰਨ ਅੱਜ ਹਰ ਪਾਰਟੀ ਵਰਕਰ ਨਿਰਾਸ਼ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਚਾਰ ਸਾਲਾਂ ਵਿੱਚ ਹੋਮਿਓਪੈਥੀ ਵਾਲਾ ਕੰਮ ਕੀਤਾ ਹੈ ਨਾ ਸਰਕਾਰ ਬਣੀ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਕੋਈ ਕੰਮ ਹੁੰਦਾ ਹੈ। ਆਪ ‘ਚ ਵਿਰੋਧੀ ਪਾਰਟੀਆਂ ‘ਚੋਂ ਲਿਆ ਕੇ ਉਚ ਅਹੁਦਿਆਂ ‘ਤੇ ਆਗੂ ਬਿਠਾ ਦਿੱਤੇ ਹਨ, ਪਰ ਆਪਣੇ ਵਰਕਰਾਂ ਦੀ ਥੋੜ੍ਹੀ ਜਿੰਨੀ ਵੀ ਕਦਰ ਨਹੀਂ ਕੀਤੀ।

ਯੂਥ ਆਗੂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਜ਼ਿਲ੍ਹੇ ਵਿੱਚ ਕੋਈ ਵੱਡਾ ਪ੍ਰੋਜੈਕਟ ਤਾਂ ਨਹੀਂ ਆਇਆ ਪਰ ਹੋਰਨਾਂ ਪਾਰਟੀਆਂ ਵੱਲੋਂ ਕੀਤੇ ਕੰਮਾਂ ‘ਤੇ ਉੱਚੀ ਨਾਲ ਰੰਗ ਫੇਰ ਕੇ ਨਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ।

Read MOre: Punjab Weather Update: ਪੰਜਾਬ-ਚੰਡੀਗੜ੍ਹ ‘ਚ ਛਮ-ਛਮ ਵਰ੍ਹ ਰਿਹਾ ਮੀਂਹ, ਇਨ੍ਹਾਂ ਜ਼ਿਲ੍ਹਿਆਂ ‘ਚ ਬਾਰਿਸ਼-ਗੜੇਮਾਰੀ, ਗਰਜ ਅਤੇ ਤੂਫਾਨ ਦਾ ਅਲਰਟ ਜਾਰੀ: ਜਾਣੋ ਕਿੰਨੇ ਦਿਨ ਅਜਿਹਾ ਰਹੇਗਾ ਮੌਸਮ…

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ



Source link