Punjab News: ਆਮ ਆਦਮੀ ਪਾਰਟੀ (AAP) ਕੱਲ੍ਹ ਪੰਜਾਬ ਵਿੱਚ ਆਪਣੀ ਚੋਣ ਮੁਹਿੰਮ ਸ਼ੁਰੂ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ 19 ਸਤੰਬਰ ਨੂੰ ਲੁਧਿਆਣਾ ਵਿੱਚ ਚੋਣ ਪੈਂਫਲੇਟ ਜਾਰੀ ਕਰਨਗੇ। ਇਸ ਤੋਂ ਬਾਅਦ, ‘ਆਪ’ 20 ਸਤੰਬਰ ਤੋਂ ਇੱਕ ਮੈਗਾ ਲੈਵਲ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਘਰ-ਘਰ ਜਾ ਕੇ ਇਸਦੀ ਸ਼ੁਰੂਆਤ ਕਰਨਗੇ।
ਘਰ-ਘਰ ਜਾ ਕੇ ਲਈ ਜਾਵੇਗੀ ਮਾਨ ਸਰਕਾਰ ਦੇ ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ
ਇਸ ਮੈਗਾ ਮੁਹਿੰਮ ਦੌਰਾਨ, ‘ਆਪ’ ਦੇ 2.68 ਲੱਖ ਬੂਥ ਕਮੇਟੀ ਮੈਂਬਰ ਘਰ-ਘਰ ਜਾ ਕੇ ਲੋਕਾਂ ਨੂੰ ਮਾਨ ਸਰਕਾਰ ਦੇ ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਣਗੇ। ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਾਰਟੀ ਇਸ ਦੌਰਾਨ ਆਪਣੀ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕਰੇਗੀ।
ਇੱਕ ਮਹੀਨੇ ਤੱਕ ਚੱਲੇਗੀ ਮੁਹਿੰਮ
ਇੱਕ ਮਹੀਨੇ ਤੱਕ ਚੱਲੇਗੀ ਇਹ ਮੁਹਿੰਮ – ਮਨੀਸ਼ ਸਿਸੋਦੀਆ ਨੇ ਕਿਹਾ, “ਅਸੀਂ ਪੰਜਾਬ ਵਿੱਚ ਇੰਨੇ ਕੰਮ ਕੀਤੇ ਹਨ, ਜੋ ਕਿ 75 ਸਾਲਾਂ ਵਿੱਚ ਨਹੀਂ ਹੋਏ। ਪਾਰਟੀ ਇਨ੍ਹਾਂ ਪ੍ਰਾਪਤੀਆਂ ਦੇ ਆਧਾਰ ‘ਤੇ ਚੋਣਾਂ ਲੜੇਗੀ। ਅਸੀਂ ਪਰਸੋਂ ਤੋਂ ਸ਼ੁਰੂ ਹੋ ਰਹੀ ਘਰ-ਘਰ ਮੁਹਿੰਮ ਰਾਹੀਂ ਸਰਕਾਰ ਦੇ ਕੰਮ ਨੂੰ ਹਰ ਘਰ ਤੱਕ ਪਹੁੰਚਾਵਾਂਗੇ। ਪੰਜਾਬ ਵਿੱਚ 25,332 ਬੂਥ ਹਨ। ਇਸ ਮੁਹਿੰਮ ਵਿੱਚ ਲਗਭਗ 2.68 ਲੱਖ ਵਰਕਰ ਅਤੇ ਬੂਥ ਲੀਡਰ ਹਿੱਸਾ ਲੈਣਗੇ। ਇਹ ਮੁਹਿੰਮ ਇੱਕ ਮਹੀਨਾ ਚੱਲੇਗੀ।”
ਸਿਸੋਦੀਆ ਨੇ ਕਿਹਾ – ਆਪ ਨੇ ਆਪਣਾ ਹਰ ਵਾਅਦਾ ਕੀਤਾ ਪੂਰਾ
ਸਿਸੋਦੀਆ ਨੇ ਕਿਹਾ ਕਿ ‘ਆਪ’ ਨੇ ਆਪਣਾ ਹਰ ਵਾਅਦਾ ਪੂਰਾ ਕੀਤਾ ਹੈ। ਇਸ ਦੇ ਨਤੀਜੇ ਵਜੋਂ ਪ੍ਰਤੀ ਪਰਿਵਾਰ ਲਗਭਗ 1.82 ਲੱਖ ਰੁਪਏ ਦਾ ਸਾਲਾਨਾ ਲਾਭ ਹੋਇਆ ਹੈ, ਅਤੇ ਲਗਭਗ 15,000 ਰੁਪਏ ਦਾ ਮਹੀਨਾਵਾਰ ਲਾਭ ਹੋਇਆ ਹੈ। ਪਾਰਟੀ ਵਰਕਰ ਹੁਣ ਘਰ-ਘਰ ਜਾ ਕੇ ਇਨ੍ਹਾਂ ਕੰਮਾਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਫੈਲਾਉਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
