ਪੰਜਾਬ ‘ਚ ਮੁੜ ਹੋਈ ਸ਼ਰਮਸਾਰ ਕਰਨ ਵਾਲੀ ਘਟਨਾ! ਟ੍ਰਾਂਸਜੈਂਡਰ ਨਾਲ ਗੈਂਗਰੇਪ…ਗਲਤ ਸ਼ਬਦਾਵਲੀ ਲਿਖ ਕੇ ਤਸਵੀਰਾਂ ਕੀਤੀਆਂ ਵਾਇਰਲ, ਪੁਲਿਸ ਵੱਲੋਂ ਜਾਂਚ ਜਾਰੀ

ਪੰਜਾਬ ‘ਚ ਮੁੜ ਹੋਈ ਸ਼ਰਮਸਾਰ ਕਰਨ ਵਾਲੀ ਘਟਨਾ! ਟ੍ਰਾਂਸਜੈਂਡਰ ਨਾਲ ਗੈਂਗਰੇਪ…ਗਲਤ ਸ਼ਬਦਾਵਲੀ ਲਿਖ ਕੇ ਤਸਵੀਰਾਂ ਕੀਤੀਆਂ ਵਾਇਰਲ, ਪੁਲਿਸ ਵੱਲੋਂ ਜਾਂਚ ਜਾਰੀ


ਪੰਜਾਬ ਇੱਕ ਵਾਰ ਫਿਰ ਸ਼ਰਮਸਾਰ ਹੋ ਰਿਹਾ ਹੈ। ਆਏ ਦਿਨ ਰੇਪ ਅਤੇ ਹੱਤਿਆ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਦੌਰਾਨ ਲੁਧਿਆਣਾ ਵਿੱਚ ਇੱਕ ਟ੍ਰਾਂਸਜੈਂਡਰ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤ ਨਾਲ ਸਤੰਬਰ ਮਹੀਨੇ ਵਿੱਚ ਗੈਂਗਰੇਪ ਕੀਤਾ ਗਿਆ ਸੀ। ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ, ਮੁਲਜ਼ਮਾਂ ਨੇ ਫਰੀਦਾਬਾਦ ਰਹਿਣ ਵਾਲੀ ਪੀੜਤ ਤਰਨਪਾਲ ਨਾਲ ਬਹੁਤ ਹੀ ਬੁਰੇ ਢੰਗ ਨਾਲ ਕੁੱਟਮਾਰ ਵੀ ਕੀਤੀ ਹੈ। ਫਰੀਦਾਬਾਦ ਪੁਲਿਸ ਨੇ ਮਾਮਲਾ ਦਰਜ ਕਰਕੇ ਇਸਨੂੰ ਲੁਧਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਪੀੜਤ ਟ੍ਰਾਂਸਜੈਂਡਰ ਨਾਲ ਕੁੱਟਮਾਰ ਸਣੇ ਹੜੱਪਿਆ ਪੈਸਾ

ਮੇਲ ਤੋਂ ਫੀਮਲ ਬਣੀ ਟ੍ਰਾਂਸਜੈਂਡਰ ਪੀੜਤ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਲੁਧਿਆਣਾ ਵਿੱਚ ਰਹਿੰਦੀ ਸੀ। ਪੀੜਤ ਤਰਨਪਾਲ ਨੇ ਦੱਸਿਆ ਕਿ ਉਹ ਮੁਲਜ਼ਮ ਨਾਲ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ। ਮੁਲਜ਼ਮ ਨੇ ਉਸ ਨਾਲ ਸ਼ਾਦੀ ਦੇ ਝੂਠੇ ਵਾਅਦੇ ਕੀਤੇ। ਪਹਿਲੇ ਦਿਨ ਤੋਂ ਹੀ ਪੀੜਤ ਨੂੰ ਪਤਾ ਸੀ ਕਿ ਉਹ ਮੇਲ ਤੋਂ ਫੀਮਲ ਬਣੀ ਹੈ। ਇਸ ਤੋਂ ਬਾਅਦ ਮੁਲਜ਼ਮ ਪੈਸਿਆਂ ਦੀ ਮੰਗ ਕਰਨ ਲੱਗਾ। ਉਸ ਨੇ ਕਾਰੋਬਾਰ ਵਧਾਉਣ ਲਈ ਤਰਨਪਾਲ ਤੋਂ ਲਗਭਗ 14 ਲੱਖ ਰੁਪਏ ਲਏ ਜੋ ਵਾਪਸ ਨਹੀਂ ਦਿੱਤੇ।

ਵਾਇਰਲ ਕੀਤੀਆਂ ਤਸਵੀਰਾਂ

ਜਦ ਪੀੜਤ ਨੇ ਮੁਲਜ਼ਮ ਦੇ ਵੱਡੇ ਭਰਾ ਨੂੰ ਫੋਨ ਕਰਕੇ ਇਹ ਦੱਸਿਆ, ਤਾਂ ਉਸ ਨੇ ਵੀ ਉਸਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਇਹੀ ਨਹੀਂ, ਮੁਲਜ਼ਮ ਨੇ ਪੀੜਤ ਦੀਆਂ ਪ੍ਰਾਈਵੇਟ ਨਿਊਡ ਫੋਟੋਜ਼ ਆਪਣੇ ਚਚੇਰੇ ਭਰਾ ਨੂੰ ਵੀ ਦਿਖਾ ਦਿੱਤੀਆਂ। ਇਸ ਤੋਂ ਬਾਅਦ ਉਸਨੇ ਵੀ ਤਰਨਪਾਲ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੱਤੀ।ਮੁਲਜ਼ਮ ਨੇ ਪੀੜਤ ਦੀ ਮਾਂ ਦੀ ਫੋਟੋ ਤੇ ਵੀ “ਫੋਨ ਸੈਕਸ-500 ਰੁਪਏ” ਅਤੇ “ਫੁੱਲ ਨਾਈਟ-5000 ਰੁਪਏ” ਲਿਖ ਕੇ ਵਾਇਰਲ ਕਰ ਦਿੱਤੀ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ

ਹੋਰ ਪੜ੍ਹੋ



Source link