ਫੁਟਬਾਲ: ਚਤਾਮਲੀ ਦੀ ਟੀਮ ਚੈਂਪੀਅਨ ਬਣੀ

ਫੁਟਬਾਲ: ਚਤਾਮਲੀ ਦੀ ਟੀਮ ਚੈਂਪੀਅਨ ਬਣੀ


ਮਿਹਰ ਸਿੰਘ
ਕੁਰਾਲੀ, 25 ਨਵੰਬਰ
ਸਥਾਨਕ ਫੁਟਬਾਲ ਕਲੱਬ ਵੱਲੋਂ ਕਰਵਾਏ ਜਾ ਰਹੇ ਪਿੰਡ ਓਪਨ ਫੁਟਬਾਲ ਟੂਰਨਾਮੈਂਟ ਦੌਰਾਨ ਆਖ਼ਰੀ ਦਿਨ ਫਾਈਨਲ ਮੈਚ ਕਰਵਾਏ ਗਏ। ਇਸ ਵਿੱਚ ਅੰਡਰ-14 ਅਤੇ 17 ਵਿੱਚ ਮੁਹਾਲੀ ਦੀ ਟੀਮ ਚੈਂਪੀਅਨ ਬਣੀ ਅਤੇ ਪਿੰਡ ਦੇ ਇੱਕ ਓਪਨ ਵਰਗ ਦੇ ਮੈਚ ਵਿੱਚ ਚਤਾਮਲੀ ਦੀ ਟੀਮ ਚੈਂਪੀਅਨ ਬਣੀ।
ਕਲੱਬ ਦੇ ਪ੍ਰਧਾਨ ਮਨੋਜ ਕੁਮਾਰ ਅਤੇ ਗੁਰਸ਼ਰਨ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਅੰਡਰ-14 ਵਰਗ ਦੇ ਕੁਰਾਲੀ (ਏ) ਅਤੇ ਮੁਹਾਲੀ ਦੀ ਟੀਮ ਵਿਚਕਾਰ ਹੋਏ ਫਾਈਨਲ ਮੈਚ ਦਾ ਉਦਘਾਟਨ ਪਲਿੰਦਰ ਸਿੰਘ ਬਾਠ ਨੇ ਕੀਤਾ। ਇਸ ਫਾਈਨਲ ਮੈਚ ਵਿੱਚ ਮੁਹਾਲੀ ਦੀ ਟੀਮ ਜੇਤੂ ਰਹੀ।
ਇੱਕ ਪਿੰਡ ਓਪਨ ਵਿੱਚ ਚਤਾਮਲੀ ਅਤੇ ਕੁਰਾਲੀ ਦੀ ਟੀਮ ਵਿਚਕਾਰ ਹੋਏ ਫਾਈਨਲ ਮੈਚ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ ਦੇ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕੀਤਾ। ਇਸ ਫਾਈਨਲ ਮੈਚ ਵਿੱਚ ਚਤਾਮਲੀ ਦੀ ਟੀਮ ਚੈਂਪੀਅਨ ਬਣੀ। ਇਸ ਮੌਕੇ ਰਮਾਕਾਂਤ ਕਾਲੀਆ, ਕੋਚ ਗੁਰਜੀਤ ਸਿੰਘ, ਜਸਮੀਤ ਸਿੰਘ, ਸੁਰਿੰਦਰਪਾਲ, ਅਸ਼ੀਸ਼ ਸ਼ਰਮਾ, ਬਿੱਕੀ ਬਾਠ, ਮਿੰਟੂ ਚੀਗਲ, ਵਰਿੰਦਰ ਸਿੰਘ ਮੋਨੂੰ ਆਦਿ ਵੀ ਹਾਜ਼ਰ ਸਨ।

The post ਫੁਟਬਾਲ: ਚਤਾਮਲੀ ਦੀ ਟੀਮ ਚੈਂਪੀਅਨ ਬਣੀ appeared first on Punjabi Tribune.



Source link