ਕੁਲਦੀਪ ਸਿੰਘ
ਨਵੀਂ ਦਿੱਲੀ, 17 ਫਰਵਰੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਮਾਤਾ ਸੁੰਦਰੀ ਕਾਲਜ ਫਾਰ ਵਿਮੈਨ ਦੇ ਰਾਜਨੀਤੀ ਵਿਭਾਗ ਦੀ ਅਗਵਾਈ ਹੇਠ ਕਾਲਜ ਵਿੱਚ ਇੱਕ ਰੋਜ਼ਾ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਵਿਸ਼ਾ ‘ਬਦਲਦੇ ਸੰਸਾਰ ਵਿੱਚ ਭਾਰਤ ਅਤੇ ਯੂਰਪ: ਬਦਲਦਾ ਗਲੋਬਲ ਦ੍ਰਿਸ਼ ਅਤੇ ਨਵੀਂ ਹਕੀਕਤ ਦੀ ਖੋਜ’ ਸੀ। ਸੈਮੀਨਾਰ ਦੇ ਮੁੱਖ ਮਹਿਮਾਨ ਜੇਨਾ ਯੁੰਗ (ਸੰਸਥਾਪਕ ਅਤੇ ਡਾਇਰੈਕਟਰ, ਆਈਕੇਬੀਸੀਸੀ) ਸਨ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰੋ. ਡਾ. ਸ਼ੀਤਲ ਸ਼ਰਮਾ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ), ਡਾ. ਐਡਰੀਅਨ ਹਾਕ (ਡਾਇਰੈਕਟਰ, ਕੋਨਰਾਡ ਐਡਨੀਅਰ ਫਾਊਂਡੇਸ਼ਨ), ਪ੍ਰੋ. ਅਨਿਲ ਰਾਏ (ਡੀਨ, ਅੰਤਰਰਾਸ਼ਟਰੀ ਸਬੰਧ, ਦਿੱਲੀ ਯੂਨੀਵਰਸਿਟੀ), ਕੈਪਟਨ ਐੱਲਐੱਸ ਬਹਿਲ ਅਤੇ ਲੈਫਟੀਨੈਂਟ ਜਨਰਲ ਪੀਜੇਐੱਸ ਪੰਨੂ ਸਨ। ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਮਾਤਾ ਸੁੰਦਰੀ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਹਰਪ੍ਰੀਤ ਕੌਰ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਭਾਰਤ ਅਤੇ ਯੂਰਪ ਦੇ ਆਪਸੀ ਸਬੰਧਾਂ ’ਤੇ ਵਿਸ਼ੇਸ਼ ਤੌਰ ’ਤੇ ਚਾਨਣਾ ਪਾਇਆ। ਪ੍ਰੋ. ਬਾਰਬੋਰਾ ਮਾਰੋਨਕੋਵਾ (ਪ੍ਰੋਗਰਾਮ ਅਫਸਰ, ਪਬਲਿਕ ਡਿਪਲੋਮੇਸੀ ਡਿਵੀਜ਼ਨ, ਨਾਟੋ) ਨੇ ਸਿੰਪੋਜ਼ੀਅਮ ਦੇ ਸਮਾਪਤੀ ਸੈਸ਼ਨ ਵਿੱਚ ਆਨਲਾਈਨ ਹਾਜ਼ਰੀ ਭਰੀ। ਇਸ ਸੈਮੀਨਾਰ ਵਿੱਚ ਦੇਸ਼-ਵਿਦੇਸ਼ ਤੋਂ 47 ਪ੍ਰਤੀਯੋਗੀਆਂ ਨੇ ਭਾਗ ਲਿਆ। ਸੈਮੀਨਾਰ ਨੂੰ ਪੰਜ ਤਕਨੀਕੀ ਸੈਸ਼ਨਾਂ ਵਿੱਚ ਵੰਡਿਆ ਗਿਆ ਅਤੇ ਹਰੇਕ ਸੈਸ਼ਨ ਵਿੱਚੋਂ ਇੱਕ ਸਰਵੋਤਮ ਖੋਜ ਪੱਤਰ ਚੁਣਿਆ ਗਿਆ। ਖੋਜ ਪੱਤਰਾਂ ਦੇ ਜੇਤੂ ਡਾ. ਦੇਵਿਕਾ ਸ਼ਰਮਾ, ਡਾ. ਲਕਸ਼ਤਾ ਭਗਤ, ਡਾ. ਦੀਪਤੀ, ਡਾ. ਰੁਚਿਕਾ ਸ਼ਰਮਾ, ਪ੍ਰੋ. ਮਾਧੁਰੀ ਸੁਖੀਜਾ, ਡਾ. ਰੇਸ਼ਵ ਰਾਏ ਅਤੇ ਡਾ. ਦੀਕਸ਼ਾ ਦੇਵ ਰਹੇ।
The post ‘ਬਦਲਦੇ ਸੰਸਾਰ ’ਚ ਭਾਰਤ ਤੇ ਯੂਰਪ’ ਵਿਸ਼ੇ ’ਤੇ ਸੈਮੀਨਾਰ appeared first on Punjabi Tribune.










