ਬਾਂਧਵਗੜ੍ਹ ਰਿਜ਼ਰਵ ਵਿੱਚ ਬਾਘ ਦੀ ਬਿਨਾਂ ਸਿਰ ਵਾਲੀ ਲਾਸ਼ ਮਿਲੀ

ਬਾਂਧਵਗੜ੍ਹ ਰਿਜ਼ਰਵ ਵਿੱਚ ਬਾਘ ਦੀ ਬਿਨਾਂ ਸਿਰ ਵਾਲੀ ਲਾਸ਼ ਮਿਲੀ


ਉਮਰੀਆ, 17 ਸਤੰਬਰ
ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਦੇ ਬਾਂਧਵਗੜ੍ਹ ਬਾਘ ਰਿਜ਼ਰਵ ਵਿੱਚ ਇਕ ਬਾਘ ਮਰਿਆ ਹੋਇਆ ਮਿਲਿਆ ਹੈ ਅਤੇ ਉਸ ਦੀ ਗਰਦਨ ਤੋਂ ਉੱਪਰ ਦਾ ਹਿੱਸਾ ਗਾਇਬ ਹੈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗਸ਼ਤ ਕਰਨ ਵਾਲੀ ਟੀਮ ਨੂੰ ਸ਼ੁੱਕਰਵਾਰ ਰਾਤ ਨੂੰ 9 ਵਜੇ ਪਟਹਿਰਾ ਬੀਟ ਵਿੱਚ ਬਾਘ ਦੀ ਲਾਸ਼ ਮਿਲੀ। ਬਾਂਧਵਗੜ੍ਹ ਬਾਘ ਰਿਜ਼ਰਵ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਬਾਘ ਦੀ ਮੌਤ ਚਾਰ-ਪੰਜ ਦਿਨ ਪਹਿਲਾਂ ਹੋਣ ਦਾ ਅਨੁਮਾਨ ਹੈ। ਬਿਆਨ ਮੁਤਾਬਕ ਬਾਘ ਦੀ ਲਾਸ਼ ਨਾਲੇ ਵਿੱਚ ਮਿਲੀ ਅਤੇ ਉਸ ’ਤੇ ਰੇਤਾ ਜੰਮਿਆ ਹੋਇਆ ਸੀ। ਲਾਸ਼ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਕਿਤੇ ਹੋਰ ਤੋਂ ਪਾਣੀ ’ਚ ਹੜ੍ਹ ਕੇ ਆਇਆ ਹੈ। ਬਾਘ ਦੀ ਗਰਦਨ ਤੋਂ ਉੱਪਰ ਦਾ ਹਿੱਸਾ ਮੌਕੇ ’ਤੇ ਨਹੀਂ ਮਿਲਿਆ। ਸਿਰ ਵਾਲਾ ਹਿੱਸਾ ਪਾਣੀ ਦੇ ਨਾਲ ਰੁੜ੍ਹ ਜਾਣ ਦੀ ਸੰਭਾਵਨਾ ਹੈ ਅਤੇ ਵਿਭਾਗ ਵਿਸ਼ੇਸ਼ ਟੀਮ ਬਣਾ ਕੇ ਨਾਲੇ ਵਿੱਚ ਇਸ ਦੀ ਭਾਲ ਕਰਵਾ ਰਿਹਾ ਹੈ। -ਪੀਟੀਆਈ

The post ਬਾਂਧਵਗੜ੍ਹ ਰਿਜ਼ਰਵ ਵਿੱਚ ਬਾਘ ਦੀ ਬਿਨਾਂ ਸਿਰ ਵਾਲੀ ਲਾਸ਼ ਮਿਲੀ appeared first on punjabitribuneonline.com.



Source link