ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਨਵੰਬਰ
ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ (ਬਾਫਟਾ) ਨੇ ਨੈੱਟਫਲਿਕਸ ਦੇ ਸਹਿਯੋਗ ਨਾਲ ਆਪਣੇ ਬਾਫਟਾ ਬ੍ਰੇਕਥਰੂ ਇੰਡੀਆ-2024 ਕੋਹਰਟ ਲਈ ਚੋਣਵੇਂ ਫਿਲਮ, ਟੈਲੀਵਿਜ਼ਨ ਅਤੇ ਗੇਮ ਇੰਡਸਟਰੀ ਤੋਂ ਕੁੱਲ ਨੌਂ ਜਣਿਆਂ ਦਾ ਐਲਾਨ ਕੀਤਾ ਗਿਆ ਹੈ। ਇਹ ਚੋਣ ਕ੍ਰਿਏਟਿਵ ਇੰਡਸਟਰੀ ਦੇ ਪ੍ਰਮੁੱਖ ਮਾਹਿਰਾਂ ਦੀ ਇੱਕ ਵੱਕਾਰੀ ਜਿਊਰੀ ਵੱਲੋਂ ਕੀਤੀ ਗਈ ਹੈ। ਇਸ ਜਿਉਰੀ ਵਿੱਚ ਗੁਨੀਤ ਮੋਂਗਾ ਕਪੂਰ, ਮਨਵਿੰਦਰ ਸ਼ੁਕੁਲ, ਮੋਨਿਕਾ ਸ਼ੇਰਗਿੱਲ, ਪਾਲੋਮੀ ਘੋਸ਼, ਰਾਜੀਵ ਮੈਨਨ, ਰਤਨਾ ਪਾਠਕ ਸ਼ਾਹ, ਸੰਗੀਤਾ ਦੱਤਾ, ਸ਼ੋਨਾਲੀ ਬੋਸ ਅਤੇ ਸੁਸ਼ਮਿਤ ਘੋਸ਼ ਸ਼ਾਮਲ ਹਨ।
The post ਬਾਫਟਾ ਬ੍ਰੇਕਥਰੂ-2024 ਲਈ ਨੌਂ ਪ੍ਰਤੀਭਾਗੀ ਐਲਾਨੇ appeared first on Punjabi Tribune.









