Chandigarh News: ਬਿਜਲੀ ਬਿੱਲਾਂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਹੁਣ ਦੋ ਮਹੀਨਿਆਂ ਦੀ ਬਜਾਏ ਮਾਸਿਕ ਬਿਲਿੰਗ ਸਾਈਕਲ (ਹਰ ਮਹੀਨੇ ਬਿੱਲ) ਦੇ ਬਦਲਾਅ ਸਬੰਧੀ ਜਨਤਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤੋਂ ਬਾਅਦ ਲੋਕਾਂ ਵਿਚਾਲੇ ਹਲਚਲ ਮੱਚ ਗਈ ਹੈ। ਦਰਅਸਲ, ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ. ਪੀ. ਡੀ. ਐੱਲ.) ਨੇ ਇਹ ਅਹਿਮ ਫੈਸਲਾ ਲਿਆ ਹੈ। ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਦੇ ਨਿਰਦੇਸ਼ਾਂ ਤਹਿਤ ਲਾਗੂ ਕੀਤੇ ਗਏ ਇਸ ਬਦਲਾਅ ਦਾ ਮਕਸਦ ਬਿਲਿੰਗ ਪ੍ਰਕਿਰਿਆ ’ਚ ਪਾਰਦਰਸ਼ਤਾ ਤੇ ਨਿਰੰਤਰਤਾ ਲਿਆਉਣਾ ਹੈ।
ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਖ਼ਪਤਕਾਰਾਂ ਨੂੰ 30 ਮਾਰਚ ਦੀ ਆਖ਼ਰੀ ਤਾਰੀਖ਼ ਵਾਲਾ ਬਿੱਲ ਜਾਰੀ ਕੀਤਾ ਗਿਆ ਹੈ, ਉਹ ਫਰਵਰੀ 2026 ਦੀ ਬਿਜਲੀ ਖ਼ਪਤ ਦਾ ਹੈ, ਜਦੋਂ ਕਿ ਜਨਵਰੀ ਦੀ ਖ਼ਪਤ ਦਾ ਬਿੱਲ ਫਰਵਰੀ ’ਚ ਹੀ ਜਾਰੀ ਕਰ ਦਿੱਤਾ ਗਿਆ ਸੀ। ਖ਼ਪਤਕਾਰਾਂ ਦੀ ਸਹੂਲਤ ਲਈ ਘਰ-ਘਰ ਜਾ ਕੇ ਕੇ. ਵਾਈ. ਸੀ., ਮੀਟਰ ਰੀਡਿੰਗ ਅਤੇ ਬਿੱਲ ਵੰਡਣ ਲਈ ਸਰੋਤ ਵਧਾਏ ਗਏ ਹਨ।
ਇਸ ਦੇ ਨਾਲ ਹੀ ਐਪ ਆਧਾਰਿਤ ਡਿਲੀਵਰੀ ਸਿਸਟਮ ਰਾਹੀਂ ਬਿੱਲਾਂ ਦੀ ਵੰਡ ’ਚ ਸੁਧਾਰ ਲਿਆਂਦਾ ਗਿਆ ਹੈ। ਹੁਣ ਹਰ ਬਿੱਲ ’ਚ ਬਿਲਿੰਗ ਦੀ ਮਿਆਦ, ਜਾਰੀ ਕਰਨ ਦੀ ਤਾਰੀਖ਼ ਅਤੇ ਬਿੱਲ ਭਰਨ ਦੀ ਆਖ਼ਰੀ ਤਾਰੀਖ਼ ਸਪੱਸ਼ਟ ਤੌਰ ’ਤੇ ਦਰਜ ਹੁੰਦੀ ਹੈ, ਤਾਂ ਜੋ ਖ਼ਪਤਕਾਰਾਂ ਨੂੰ ਬਿੱਲ ਸਮਝਣ ’ਚ ਕੋਈ ਦਿੱਕਤ ਨਾ ਆਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ










