ਬਿਹਾਰ ਵਿਧਾਨ ਸਭਾ ਨੇ ਐੱਸੀ, ਐੱਸਟੀ ਤੇ ਓਬੀਸੀ ਲਈ ਰਾਖਵਾਂਕਰਨ ਹੱਦ ਵਧਾ ਕੇ 65 ਫ਼ੀਸਦ ਕਰਨ ਨੂੰ ਹਰੀ ਝੰਡੀ ਦਿੱਤੀ

ਬਿਹਾਰ ਵਿਧਾਨ ਸਭਾ ਨੇ ਐੱਸੀ, ਐੱਸਟੀ ਤੇ ਓਬੀਸੀ ਲਈ ਰਾਖਵਾਂਕਰਨ ਹੱਦ ਵਧਾ ਕੇ 65 ਫ਼ੀਸਦ ਕਰਨ ਨੂੰ ਹਰੀ ਝੰਡੀ ਦਿੱਤੀ


ਪਟਨਾ, 9 ਨਵੰਬਰ
ਬਿਹਾਰ ਵਿਧਾਨ ਸਭਾ ਨੇ ਅਨੁਸੂਚਤਿ ਜਾਤੀਆਂ (ਐੱਸਸੀ), ਅਨੁਸੂਚਤਿ ਜਨਜਾਤੀਆਂ (ਐੱਸਟੀ), ਅਤਿ ਪੱਛੜੀਆਂ ਸ਼੍ਰੇਣੀਆਂ (ਈਬੀਸੀ) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ ਰਾਖਵੇਂਕਰਨ ਦੀ ਮੌਜੂਦਾ ਹੱਦ ਨੂੰ 50 ਫੀਸਦੀ ਤੋਂ ਵਧਾ ਕੇ 65 ਫੀਸਦੀ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ। ਵਿਦਿਅਕ ਅਦਾਰਿਆਂ ਅਤੇ ਸਰਕਾਰੀ ਨੌਕਰੀਆਂ ਵਿੱਚ ਇਨ੍ਹਾਂ ਵਰਗਾਂ ਦੇ ਰਾਖਵੇਂਕਰਨ ਵਿੱਚ ਵਾਧਾ ਕਰਨ ਦੀ ਤਜਵੀਜ਼ ਵਾਲੇ ਬਿੱਲ ਨੂੰ ਵਿਧਾਨ ਸਭਾ ਵੱਲੋਂ ਜ਼ੁਬਾਨੀ ਵੋਟ ਰਾਹੀਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਿੱਲ ਦੇ ਅਨੁਸਾਰ ਐੱਸਟੀ ਲਈ ਮੌਜੂਦਾ ਰਾਖਵਾਂਕਰਨ ਦੁੱਗਣਾ ਕੀਤਾ ਜਾਵੇਗਾ, ਜਦੋਂ ਕਿ ਅਨੁਸੂਚਤਿ ਜਾਤੀਆਂ ਲਈ ਇਸ ਨੂੰ 16 ਫੀਸਦ ਤੋਂ ਵਧਾ ਕੇ 20 ਪ੍ਰਤੀਸ਼ਤ ਕੀਤਾ ਜਾਵੇਗਾ। ਈਬੀਸੀ ਲਈ ਰਾਖਵਾਂਕਰਨ 18 ਫੀਸਦੀ ਤੋਂ ਵਧਾ ਕੇ 25 ਫੀਸਦੀ ਅਤੇ ਓਬੀਸੀ ਲਈ ਰਾਖਵਾਂਕਰਨ 12 ਫੀਸਦੀ ਤੋਂ ਵਧਾ ਕੇ 15 ਫੀਸਦੀ ਕੀਤਾ ਜਾਵੇਗਾ।

The post ਬਿਹਾਰ ਵਿਧਾਨ ਸਭਾ ਨੇ ਐੱਸੀ, ਐੱਸਟੀ ਤੇ ਓਬੀਸੀ ਲਈ ਰਾਖਵਾਂਕਰਨ ਹੱਦ ਵਧਾ ਕੇ 65 ਫ਼ੀਸਦ ਕਰਨ ਨੂੰ ਹਰੀ ਝੰਡੀ ਦਿੱਤੀ appeared first on punjabitribuneonline.com.



Source link