ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ’ਚ ਖਾਲਸਈ ਜਾਹੋ ਜਲਾਲ ਨਾਲ ਸੰਪਨ ਹੋਇਆ ਹੋਲਾ ਮਹੱਲਾ

ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ’ਚ ਖਾਲਸਈ ਜਾਹੋ ਜਲਾਲ ਨਾਲ ਸੰਪਨ ਹੋਇਆ ਹੋਲਾ ਮਹੱਲਾ


ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 30 ਮਾਰਚ

ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਬਾਬਾ ਬੁੱਢਾ ਦਲ ਦੇ ਮੁੱਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਢੇ ਗਏ ਮਹੱਲੇ ਉਪਰੰਤ ਸਿੱਖਾਂ ਦਾ ਕੌਮੀ ਤਿਉਹਾਰ ਇਤਿਹਾਸਕ ਚਰਨਗੰਗਾ ਸਟੇਡੀਅਮ ਵਿਖੇ ਜੰਗਜੂ ਕਰਤੱਵਾਂ ਤੇ ਲੱਖਾਂ ਸੰਗਤਾਂ ਨਾਲ ਖਚਾਖਚ ਭਰੇ ਸਟੇਡੀਅਮ ‘ਚ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਝ ਹੇਠ ਸੰਪੰਨ ਹੋ ਗਿਆ। ਇਸ ਮੌਕੇ ਸਮੂੰਹ ਨਿਹੰਗ ਸਿੰਘ ਜਥੇਬੰਦੀਆਂ ਪੰਜਾਬ ਸਰਕਾਰ ਵੱਲੋਂ ਚਾਰ ਸਾਲਾਂ ‘ਚ ਵੀ ਚਰਨਗੰਗਾ ਸਟੇਡੀਅਮ ਨੂੰ ਮੁਕੰਮਲ ਨਾ ਕਰਨ ਤੋਂ ਖਫਾ ਨਜ਼ਰ ਹਨ। ਬਾਬਾ ਬਲਵੀਰ ਸਿੰਘ ਨੇ ਤਾਂ ਇੱਥੋਂ ਤੱਕ ਰੋਸ ਪ੍ਰਗਟ ਕਰ ਦਿੱਤਾ ਕਿ ਜੇ ਸਰਕਾਰ ਸਟੇਡੀਅਮ ਨੂੰ ਮੁਕੰਮਲ ਕਰਵਾਉਗੀ ਤਾਂ ਹੀ ਮੁੜ ਵਾਪਸੀ ਕਰ ਸਕੇਗੀ।

ਉਨ੍ਹਾਂ ਕਿਹਾ ਕਿ ਜ਼ੈਡ ਪਲੱਸ ਸੁਰੱਖਿਆ ਵਾਪਸ ਲੈ ਕੇ ਸਰਕਾਰ ਨੇ ਪੰਥ ਵਿਰੋਧੀ ਤਾਕਤਾਂ ਨੂੰ ਹੋਰ ਵੀ ਸਰਗਰਮ ਕਰ ਦਿੱਤਾ ਹੈ, ਜਿਸ ਤਰ੍ਹਾਂ ਉਨ੍ਹਾਂ ‘ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ ਤੇ ਖੂਫੀਆ ਏਜੰਸੀਆਂ ਵੱਲੋਂ ਦਿੱਲੀ ਵਿਖੇ ਵੀ ਹੋਏ ਖੁਲਾਸਿਆਂ ਵਿੱਚ ਸਪਸ਼ਟ ਹੋਇਆ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਤੇ ਅੀਜਹੇ ਹਾਲਾਤਾਂ ਵਿੱਚ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਜ਼ੈੱਡ ਪਲੱਸ ਸੁਰੱਖਿਆ ਨੂੰ ਬਹਾਲ ਕਰੇ ਨਹੀਂ ਤਾਂ ਕਿਸੇ ਵੀ ਘਟਨਾ ਲਈ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ। ਮਹੱਲੇ ਮੌਕੇ ਸਭ ਤੋਂ ਪਹਿਲਾਂ ਤਖਤ ਕੇਸਗੜ੍ਹ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ ਜਿੱਥੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ ਤੇ ਨਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਬੁੱਢਾ ਦਲ, ਤਰਨਾ ਦਲ, ਹਰੀਆਂ ਵੇਲਾਂ, ਸੁਰ ਸਿੰਘ ਬਿਧੀ ਚੰਦੀਏ,ਤਰਨਾ ਦਲ ਨਿਹੰਗ ਸਿੰਘ ਫੌਜਾਂ ਨੇ ਘੋੜਿਆਂ ‘ਤੇ ਸਵਾਰ ਹੋ ਕੇ ਮਹੱਲਾ ਕੱਢਿਆ।

ਸਟੇਡੀਅਮ ‘ਚ ਨਿਹੰਗ ਸਿੰਘਾਂ ਨੇ ਆਪਣੀ ਜਾਂਬਾਜ਼ੀ ਦਾ ਸਬੂਤ ਦਿੰਦਿਆਂ ਸ਼ਾਨਦਾਰ ਕਰਤੱਬ ਦਿਖਾਏ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗੱਤਕਾਬਾਜ਼ੀ ਜਿਥੇ ਆਤਮਿਕ ਰੱਖਿਆ ਵਾਲੀ ਖੇਡ ਹੈ ਉਥੇ ਹੀ ਇਹ ਸਭ ਤੋਂ ਚੰਗੀ ਕਸਰਤ ਵੀ ਹੈ। ਇਸ ਮੌਕੇ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਜਥੇਦਾਰ ਬਾਬਾ ਨਾਗਰ ਸਿੰਘ, ਬਾਬਾ ਨਿਹਾਲ ਸਿੰਘ,ਬਾਬਾ ਗੱਜਣ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਮੇਜਰ ਸਿੰਘ, ਦਸ਼ਮੇਸ਼ ਤਰਨਾ ਦੱਲ ਬਲਦੇਵ ਸਿੰਘ ਵੱਲਾਂ, ਰਣਜੀਤ ਸਿੰਘ ਰਣੀਆਂ, ਬਾਬਾ ਲਾਲ ਸਿੰਘ, ਬਾਬਾ ਤਰਸੇਮ ਸਿੰਘ, ਬਾਬਾ ਤਰਲੌਕ ਸਿੰਘ, ਬਬਾ ਵੱਸਣ ਸਿੰਘ,ਬਾਬਾ ਜੱਸਾ ਸਿੰਘ, ਜਸਵੀਰ ਸਿੰਘ, ਤਰਸੇਮ ਸਿੰਘ ਮੋਰਾਂਵਾਲੀ ਹਾਜ਼ਰ ਸਨ।



Source link