ਭਵਾਨੀਗੜ੍ਹ: ਭਾਕਿਯੂ ਡਕੌਂਦਾ ਨੇ ਐੱਸਡੀਓ ਦਫ਼ਤਰ ਪਾਵਰਕਾਮ ਨਦਾਮਪੁਰ ਅੱਗੇ ਧਰਨਾ ਦਿੱਤਾ

ਭਵਾਨੀਗੜ੍ਹ: ਭਾਕਿਯੂ ਡਕੌਂਦਾ ਨੇ ਐੱਸਡੀਓ ਦਫ਼ਤਰ ਪਾਵਰਕਾਮ ਨਦਾਮਪੁਰ ਅੱਗੇ ਧਰਨਾ ਦਿੱਤਾ


ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਵੱਲੋਂ ਸਮਾਰਟ ਮੀਟਰ ਲਾਉਣ ਦੇ ਵਿਰੋਧ ਵਿਚ ਅੱਜ ਐੱਸਡੀਓ ਪਾਵਰਕਾਮ ਨਦਾਮਪੁਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ, ਜਨਰਲ ਸਕੱਤਰ ਜੋਰਾ ਸਿੰਘ ਮਾਝੀ, ਹਰਦੀਪ ਸਿੰਘ ਨਕਟੇ ਅਤੇ ਬਹਾਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਨੇੜਲੇ ਪਿੰਡ ਨਕਟੇ ਵਿਖੇ ਦੋ ਵਿਅਕਤੀਆਂ ਦੇ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਗਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਇਨ੍ਹਾਂ ਮੀਟਰਾਂ ਦਾ ਡਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਕਿਸੇ ਵੀ ਕੀਮਤ ’ਤੇ ਇਹ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਇਸੇ ਦੌਰਾਨ ਪਾਵਰਕਾਮ ਦਿੜ੍ਹਬਾ ਦੇ ਐੱਸਡੀਓ ਧਨਮਿੰਦਰ ਸਿੰਘ ਵੱਲੋਂ ਦੋ ਦਿਨਾਂ ਵਿੱਚ ਮੀਟਰ ਬਦਲਣ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।

The post ਭਵਾਨੀਗੜ੍ਹ: ਭਾਕਿਯੂ ਡਕੌਂਦਾ ਨੇ ਐੱਸਡੀਓ ਦਫ਼ਤਰ ਪਾਵਰਕਾਮ ਨਦਾਮਪੁਰ ਅੱਗੇ ਧਰਨਾ ਦਿੱਤਾ appeared first on punjabitribuneonline.com.



Source link