ਭਾਜਪਾ ਨੇ ਗੋਧਰਾ ਸੀਟ 35,000 ਵੋਟਾਂ ਦੇ ਫਰਕ ਨਾਲ ਜਿੱਤੀ

ਭਾਜਪਾ ਨੇ ਗੋਧਰਾ ਸੀਟ 35,000 ਵੋਟਾਂ ਦੇ ਫਰਕ ਨਾਲ ਜਿੱਤੀ


ਗੋਧਰਾ, 8 ਦਸੰਬਰ

ਭਾਰਤੀ ਜਨਤਾ ਪਾਰਟੀ ਦੇ ਸੀ ਕੇ ਰਾਉਲਜੀ ਨੇ ਗੁਜਰਾਤ ਦੀ ਗੋਧਰਾ ਵਿਧਾਨ ਸਭਾ ਸੀਟ ਤੋਂ ਆਪਣੇ ਵਿਰੋਧੀ ਕਾਂਗਰਸ ਉਮੀਦਵਾਰ ਰਸ਼ਮਿਤਾਬੇਨ ਚੌਹਾਨ ਨੂੰ 35,198 ਵੋਟਾਂ ਦੇ ਫਰਕ ਨਾਲ ਹਰਾਇਆ। ਰਾਉਲਜੀ ਨੂੰ 96, 223 ਵੋਟਾਂ, ਜਦਕਿ ਚੌਹਾਨ ਨੂੰ 61,025 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਰਾਜੇਸ਼ਭਾਈ ਪਟੇਲ ਨੂੰ 11,827 ਤੇ ਏਆਈਐਮਆਈਐਮ ਦੇ ਹਸਨ ਕਚਾਬਾ ਨੂੰ ਫਿਰਕੂ ਤੌਰ ‘ਤੇ ਸੰਵੇਦਨਸ਼ੀਲ ਗੋਧਰਾ ਸੀਟ ‘ਤੇ 9,508 ਵੋਟਾਂ ਮਿਲੀਆਂ। ਇਥੇ ਦੋ ਦਹਾਕੇ ਪਹਿਲਾਂ ਇਕ ਰੇਲ ਗੱਡੀ ਨੂੰ ਸਾੜ ਦਿੱਤਾ ਗਿਆ ਸੀ।

ਰਾਉਲਜੀ 2007 ਤੋਂ 2016 ਤਕ ਕਾਂਗਰਸ ਵਿਧਾਇਕ ਵਜੋਂ ਅਤੇ ਸਾਲ 2017 ਤੋਂ ਭਾਜਪਾ ਵਿਧਾਇਕ ਵਜੋਂ ਗੋਧਰਾ ਦੀ ਪ੍ਰਤੀਨਿਧਤਾ ਕਰ ਰਹੇ ਹਨ। ਗੋਧਰਾ, ਜਿੱਥੇ ਹਾਲੇ ਵੀ ਫਿਰਕੂ ਝਗੜੇ ਹੁੰਦੇ ਰਹਿੰਦੇ ਹਨ ਉਥੇ ਧਾਰਮਿਕ ਆਧਾਰ ‘ਤੇ ਵੋਟਿੰਗ ਹੁੰਦੀ ਹੈ। ਇਥੇ ਲਗਪਗ 2,79,000 ਵੋਟਰ ਹਨ। ਇਨ੍ਹਾਂ ਵਿੱਚੋਂ 72,000 ਵੋਟਰ ਮੁਸਲਿਮ ਆਬਾਦੀ ਵਾਲੇ ਖੇਤਰ ਵਿੱਚ ਹਨ। -ਪੀਟੀਆਈ



Source link