ਦੇਹਰਾਦੂਨ, 26 ਨਵੰਬਰ
ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਨੇ ਨੈਨੀਤਾਲ ਜ਼ਿਲ੍ਹੇ ‘ਚ ਉਸ ਵਿਅਕਤੀ ਨੂੰ ਬਚਾਇਆ ਜਿਸ ਦੀ ਕਾਰ ਉਸ ਦੇ ਸਾਹਮਣੇ ਸੜਕ ਤੋਂ ਫਿਸਲ ਗਈ ਸੀ। ਅਹਿਮਦਾਬਾਦ ਵਿੱਚ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਤੋਂ ਬਾਅਦ ਨੈਨੀਤਾਲ ਵਿੱਚ ਛੁੱਟੀਆਂ ਮਨਾਉਣ ਗਏ ਸ਼ਮੀ ਨੇ ਜਦੋਂ ਇਕ ਕਾਰ ਨੂੰ ਢਲਾਨ ਤੋਂ ਹੇਠਾਂ ਡਿਗਦੀ ਦੇਖਿਆ ਤਾਂ ਤੁਰੰਤ ਆਪਣੀ ਕਾਰ ਰੋਕ ਦਿੱਤੀ ਅਤੇ ਉਸ ਵਿਅਕਤੀ ਨੂੰ ਬਚਾਉਣ ਲਈ ਭੱਜਿਆ। ਉਸ ਨੇ ਵਿਅਕਤੀ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ। ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਘਟਨਾ ਦੀ ਵੀਡੀਓ ਸ਼ੇਅਰ ਕਰਦੇ ਹੋਏ ਕ੍ਰਿਕਟਰ ਨੇ ਕਿਹਾ, “ਕਿਸੇ ਨੂੰ ਬਚਾ ਕੇ ਬਹੁਤ ਖੁਸ਼ੀ ਹੋਈ।’’ -ਪੀਟੀਆਈ
The post ਭਾਰਤੀ ਤੇਜ਼ ਗੇਂਦਬਾਜ਼ ਸ਼ਮੀ ਨੇ ਸੜਕ ਹਾਦਸੇ ਦੌਰਾਨ ਵਿਅਕਤੀ ਨੂੰ ਬਚਾਇਆ appeared first on punjabitribuneonline.com.










