ਖਮਾਣੋਂ: ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਖਮਾਣੋਂ ਦੀ ਮੀਟਿੰਗ ਬਲਾਕ ਖਮਾਣੋਂ ਦੇ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਵਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਰਨਲ ਸਕੱਤਰ ਕਿਰਪਾਲ ਸਿੰਘ ਬਦੇਸ਼ ਕਲਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ 30 ਦਸੰਬਰ ਤੋਂ ਪੰਜਾਬ ਬੰਦ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਉਨ੍ਹਾਂ ਸਾਰੇ ਸਮਾਜ ਨੂੰ ਅਪੀਲ ਹੈ ਕਿ ਆਪਣਾ ਕਿੱਤਾ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ 30 ਦਸੰਬਰ ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਰੇਲਾਂ, ਸੜਕਾਂ ਤੇ ਸਭ ਕਾਰੋਬਾਰ ਠੱਪ ਰੱਖੇ ਜਾਣ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਉੱਤਮ ਸਿੰਘ ਬਰਵਾਲੀ, ਮੋਹਣ ਸਿੰਘ ਭੁੱਟਾ, ਲਖਵੀਰ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਹਰਬੰਸ ਸਿੰਘ ਜਟਾਣਾ, ਗੁਰਨਾਮ ਸਿੰਘ ਖਮਾਣੋਂ, ਸੁਖਵੀਰ ਸਿੰਘ ਜਟਾਣਾ, ਜਗਰਾਜ ਸਿੰਘ ਰਾਣਵਾਂ, ਬੂਟਾ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
The post ‘ਭਾਰਤ ਬੰਦ’ ਦਾ ਸਾਥ ਦੇਣ ਦੀ ਅਪੀਲ appeared first on Punjabi Tribune.










