ਮਨੀਪੁਰ ’ਚ ਅਤਿਵਾਦੀਆਂ ਦੇ ਦੋ ਧੜਿਆਂ ਵਿਚਾਲੇ ਗੋਲੀਬਾਰੀ ਕਾਰਨ ਘੱਟੋ-ਘੱਟ 13 ਮੌਤਾਂ

ਮਨੀਪੁਰ ’ਚ ਅਤਿਵਾਦੀਆਂ ਦੇ ਦੋ ਧੜਿਆਂ ਵਿਚਾਲੇ ਗੋਲੀਬਾਰੀ ਕਾਰਨ ਘੱਟੋ-ਘੱਟ 13 ਮੌਤਾਂ


ਇੰਫਾਲ, 4 ਦਸੰਬਰ
ਮਨੀਪੁਰ ਦੇ ਤੇਂਗਨੌਪਾਲ ਜ਼ਿਲ੍ਹੇ ਵਿੱਚ ਅੱਜ ਬਾਅਦ ਦੁਪਹਿਰ ਅਤਿਵਾਦੀਆਂ ਦੇ ਦੋ ਸਮੂਹਾਂ ਵਿਚਾਲੇ ਗੋਲੀਬਾਰੀ ਕਾਰਨ ਵਿੱਚ ਘੱਟੋ-ਘੱਟ 13 ਵਿਅਕਤੀ ਮਾਰੇ ਗਏ।  ਜ਼ਿਲ੍ਹੇ ਦੇ ਅਧਿਕਾਰੀ ਨੇ ਦੱਸਿਆ, ‘ਮਿਆਂਮਾਰ ਜਾ ਰਹੇ ਅਤਿਵਾਦੀਆਂ ਦੇ ਸਮੂਹ ‘ਤੇ ਇਲਾਕੇ ’ਤੇ ਦਬਦਬਾ ਰੱਖਣ ਵਾਲੇ ਅਤਿਵਾਦੀਆਂ ਇੱਕ ਹੋਰ ਸਮੂਹ ਨੇ ਹਮਲਾ ਕੀਤਾ।’’ ਮੌਕੇ ‘ਤੇ ਪਹੁੰਚੇ ਸੁਰੱਖਿਆ ਬਲਾਂ ਨੂੰ ਹੁਣ ਤੱਕ 13 ਲਾਸ਼ਾਂ ਮਿਲੀਆਂ ਹਨ। ਲਾਸ਼ਾਂ ਦੀ ਪਛਾਣ ਨਹੀਂ ਹੋਈ ਪਰ ਅਜਿਹਾ ਲੱਗਦਾ ਹੈ ਕਿ ਉਹ ਸਥਾਨਕ ਨਹੀਂ ਸਨ। ਇਸ ਜ਼ਿਲ੍ਹੇ ਦੀ ਹੱਤ ਮਿਆਂਮਾਰ ਨਾਲ ਲੱਗਦੀ ਹੈ।

The post ਮਨੀਪੁਰ ’ਚ ਅਤਿਵਾਦੀਆਂ ਦੇ ਦੋ ਧੜਿਆਂ ਵਿਚਾਲੇ ਗੋਲੀਬਾਰੀ ਕਾਰਨ ਘੱਟੋ-ਘੱਟ 13 ਮੌਤਾਂ appeared first on punjabitribuneonline.com.



Source link