ਮਨੀਪੁਰ ’ਚ ਐੱਸਡੀਪੀਓ ਦੀ ਗੋਲੀ ਮਾਰ ਕੇ ਹੱਤਿਆ

ਮਨੀਪੁਰ ’ਚ ਐੱਸਡੀਪੀਓ ਦੀ ਗੋਲੀ ਮਾਰ ਕੇ ਹੱਤਿਆ


ਇੰਫਾਲ, 31 ਅਕਤੂਬਰ
ਮਨੀਪੁਰ ਦੇ ਤੇਂਗਨੌਪਾਲ ਜ਼ਿਲ੍ਹੇ ਦੇ ਮੋਰੇਹ ਵਿਖੇ ਅੱਜ ਮਸ਼ਕੂਕ ਕਬਾਇਲੀ ਅਤਿਵਾਦੀਆਂ ਨੇ ਉਪ ਮੰਡਲ ਪੁਲੀਸ ਅਧਿਕਾਰੀ (ਐੱਸਡੀਪੀਓ) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੋਰੇਹ ਦੇ ਐੱਸਡੀਪੀਓ ਚਿੰਗਥਮ ਆਨੰਦ ਉਦੋਂ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਦੋਂ ਅਤਿਵਾਦੀਆਂ ਦੇ ਸਮੂਹ ਨੇ ਕੁਕੀ-ਜ਼ੋ ਭਾਈਚਾਰੇ ਦੇ ਪ੍ਰਭਾਵ ਵਾਲੇ ਸਰਹੱਦੀ ਕਸਬੇ ਵਿੱਚ ਪੂਰਬੀ ਮੈਦਾਨ ਵਿੱਚ ਨਵੇਂ ਬਣੇ ਹੈਲੀਪੈਡ ਦੇ ਨਿਰੀਖਣ ਦੌਰਾਨ ਪੁਲੀਸ ਮੁਲਾਜ਼ਮਾਂ ‘ਤੇ ਗੋਲੀਬਾਰੀ ਕੀਤੀ। ਆਨੰਦ ਨੂੰ ਮੋਰੇਹ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਲਜਿਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

The post ਮਨੀਪੁਰ ’ਚ ਐੱਸਡੀਪੀਓ ਦੀ ਗੋਲੀ ਮਾਰ ਕੇ ਹੱਤਿਆ appeared first on punjabitribuneonline.com.



Source link