ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ ‘ਚ ਮੌਤ! ਬਾਥਰੂਮ ”ਚੋਂ ਮਿਲੀ ਲਾਸ਼, ਮੱਚਿਆ ਹੜਕੰਪ…


Artist Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਰਿਐਲਿਟੀ ਟੈਲੀਵਿਜ਼ਨ ਸਟਾਰ ਅਤੇ MTV ਦੇ ਲੰਬੇ ਸਮੇਂ ਤੋਂ ਚੱਲ ਰਹੇ ਕੰਪੀਟੀਸ਼ਨ ਸ਼ੋਅ “ਦਿ ਚੈਲੇਂਜ” ਦੇ ਜੇਤੂ ਰਹੇ ਟਾਈਲਰ ਡਕਵਰਥ ਦਾ 44 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਟਾਈਲਰ ਦੀ ਮਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਏ ਗਏ

ਦੱਸ ਦੇਈਏ ਕਿ ਗ੍ਰੈਂਡ ਫੋਰਕਸ ਪੁਲਿਸ ਵਿਭਾਗ ਮੁਤਾਬਕ ਟਾਈਲਰ 11 ਅਗਸਤ ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਏ ਗਏ ਸਨ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਟਾਈਲਰ ਦੇ ਹੇਠਲੀ ਮੰਜ਼ਿਲ ‘ਤੇ ਰਹਿੰਦੇ ਗੁਆਂਢੀਆਂ ਨੇ ਛੱਤ ਤੋਂ ਪਾਣੀ ਆਉਣ ਦੀ ਰਿਪੋਰਟ ਦਿੱਤੀ ਸੀ, ਜਦੋਂ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਉਪਰਲੀ ਮੰਜ਼ਿਲ ‘ਤੇ ਸਥਿਤ ਟਾਈਲਰ ਦੇ ਘਰ ਦੀ ਜਾਂਚ ਕੀਤੀ ਤਾਂ ਉਹ ਆਪਣੇ ਬਾਥਰੂਮ ਵਿੱਚ ਮ੍ਰਿਤਕ ਮਿਲੇ ਸਨ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

ਅਮਰੀਕੀ ਸਟੇਟ ਕੋਲੋਰਾਡੋ ਦੇ ਰਹਿਣ ਵਾਲੇ, ਡਕਵਰਥ ਸਭ ਤੋਂ ਪਹਿਲਾਂ MTV ਦੇ “ਦਿ ਰੀਅਲ ਵਰਲਡ: ਕੀ ਵੈਸਟ” ਵਿੱਚ ਦਿਸੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ “ਦਿ ਚੈਲੇਂਜ” ਦੇ 4 ਵੱਖ-ਵੱਖ ਸੀਜ਼ਨਾਂ ਵਿੱਚ ਹਿੱਸਾ ਲਿਆ ਅਤੇ 2 ਵਾਰ ਜਿੱਤ ਹਾਸਲ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਦੋ ਸਪਿਨਆਫ ਸ਼ੋਅ ,2021 ਵਿੱਚ “ਆਲ ਸਟਾਰਸ 2” ਅਤੇ 2022 ਵਿੱਚ “ਆਲ ਸਟਾਰਸ 3” ਵਿੱਚ ਵੀ ਕੰਮ ਕੀਤਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



Source link