ਮਸ਼ਹੂਰ ਪੰਜਾਬੀ ਗਾਇਕ ਹਸਪਤਾਲ ਭਰਤੀ, ਫੈਨਜ਼ ਮੰਗ ਰਹੇ ਸਿਹਤਯਾਬੀ ਦੀਆਂ ਦੁਆਵਾਂ; ਹਸਪਤਾਲ ਪਹੁੰਚੇ ਖਾਨ ਸਾਬ੍ਹ…

ਮਸ਼ਹੂਰ ਪੰਜਾਬੀ ਗਾਇਕ ਹਸਪਤਾਲ ਭਰਤੀ, ਫੈਨਜ਼ ਮੰਗ ਰਹੇ ਸਿਹਤਯਾਬੀ ਦੀਆਂ ਦੁਆਵਾਂ; ਹਸਪਤਾਲ ਪਹੁੰਚੇ ਖਾਨ ਸਾਬ੍ਹ…


Punjabi Singer: ਪੰਜਾਬੀ ਸੰਗੀਤ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸੂਫੀ ਗਾਇਕੀ ਵਿੱਚ ਮਸ਼ਹੂਰ ਗਾਇਕਾ ਜੋਤੀ ਨੂਰਾਂ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਦਾ ਇਸ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਥੋੜ੍ਹੇ ਦਿਨ ਪਹਿਲਾਂ ਅਚਾਨਕ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਇਸ ਦੌਰਾਨ ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਖਾਨ ਸਾਬ੍ਹ ਨੇ ਹਸਪਤਾਲ ਪਹੁੰਚ ਕੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ।

Punjabi Singer: ਮਸ਼ਹੂਰ ਪੰਜਾਬੀ ਗਾਇਕ ਹਸਪਤਾਲ ਭਰਤੀ, ਫੈਨਜ਼ ਮੰਗ ਰਹੇ ਸਿਹਤਯਾਬੀ ਦੀਆਂ ਦੁਆਵਾਂ; ਹਸਪਤਾਲ ਪਹੁੰਚੇ ਖਾਨ ਸਾਬ੍ਹ...

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਖਾਨ ਸਾਬ੍ਹ ਹਸਪਤਾਲ ਵਿੱਚ ਗੁਲਸ਼ਨ ਮੀਰ ਦੇ ਕੋਲ ਬੈਠੇ ਹਨ। ਖਾਨ ਸਾਬ੍ਹ ਨੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆਵਾਂ ਮੰਗੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇਗੀ ਤਾਂ ਉਹ ਦੱਸਣ ਜ਼ਰੂਰ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਰਿਵਾਰਾਂ ਵਿਚਾਲੇ ਕਾਫੀ ਨਜ਼ਦੀਕੀ ਰਿਸ਼ਤਾ ਹੈ, ਜਿਸ ਕਾਰਨ ਖਾਨ ਸਾਹਿਬ ਆਪਣੀ ਰੁੱਝੀ ਹੋਈ ਲਾਈਫ ਵਿੱਚੋਂ ਸਮਾਂ ਕੱਢ ਕੇ ਖ਼ਾਸ ਤੌਰ ‘ਤੇ ਹਸਪਤਾਲ ਪਹੁੰਚੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

 

 

ਹੋਰ ਪੜ੍ਹੋ



Source link