ਨਵੀਂ ਦਿੱਲੀ, 5 ਨਵੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਦੇ ਤਿੰਨਾਂ ਅੰਗਾਂ ਵਿੱਚ ਤਾਇਨਾਤ ਮਹਿਲਾਵਾਂ ਨੂੰ ਜਣੇਪਾ, ਨਵਜੰਮੇ ਬੱਚੇ ਦੀ ਸਾਂਭ-ਸੰਭਾਲ ਅਤੇ ਬੱਚੇ ਨੂੰ ਗੋਦ ਲੈਣ ਬਾਰੇ ਸੀਨੀਅਰ ਮਹਿਲਾ ਅਧਿਕਾਰੀਆਂ ਦੇ ਬਰਾਬਰ ਛੁੱਟੀਆਂ ਦੇਣ ਸਬੰਧੀ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਫੈਸਲੇ ਨਾਲ ਸੈਨਾ ਵਿੱਚ ਮਹਿਲਾਵਾਂ ਨੂੰ ਆਪਣੇ ਪੇਸ਼ੇਵਰ ਤੇ ਪਰਿਵਾਰਕ ਜੀਵਨ ਵਿੱਚ ਬਿਹਤਰ ਤਾਲਮੇਲ ਬਿਠਾਉਣ ਵਿੱਚ ਮਦਦ ਮਿਲੇਗੀ। -ਪੀਟੀਆਈ
The post ਮਹਿਲਾ ਸੈਨਿਕਾਂ ਤੇ ਅਧਿਕਾਰੀਆਂ ਨੂੰ ਇਕਸਾਰ ਛੁੱਟੀਆਂ ਦੇਣ ਦੇ ਮਤੇ ਨੂੰ ਪ੍ਰਵਾਨਗੀ appeared first on punjabitribuneonline.com.










