ਮੁੰਬਈ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਕਾਨੂੰਨ ਦੇ ਕਟਹਿਰੇ ਿਵੱਚ ਲਿਆਂਦਾ ਜਾਵੇਗਾ: ਜੈਸ਼ੰਕਰ

ਮੁੰਬਈ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਕਾਨੂੰਨ ਦੇ ਕਟਹਿਰੇ ਿਵੱਚ ਲਿਆਂਦਾ ਜਾਵੇਗਾ: ਜੈਸ਼ੰਕਰ


ਨਵੀਂ ਦਿੱਲੀ, 26 ਨਵੰਬਰ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਮੁੰਬਈ ਵਿੱਚ 26/11 ਦੀ ਦਹਿਸ਼ਤੀ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਇਸ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਹਮਲੇ ਦੀ 14ਵੀਂ ਬਰਸੀ ਮੌਕੇ ਜੈਸ਼ੰਕਰ ਨੇ ਟਵੀਟ ਕੀਤਾ, ”ਦਹਿਸ਼ਤਗਰਦੀ ਮਨੁੱਖਤਾ ਲਈ ਖ਼ਤਰਾ ਹੈ। ਅੱਜ ਦੁਨੀਆ ਭਾਰਤ ਨਾਲ ਮਿਲ ਕੇ 26/11 ਦੇ ਪੀੜਤਾਂ ਨੂੰ ਯਾਦ ਕਰ ਰਹੀ ਹੈ।” ਉਨ੍ਹਾਂ ਕਿਹਾ, ”ਜਿਨ੍ਹਾਂ ਨੇ ਦਹਿਸ਼ਤੀ ਹਮਲਿਆਂ ਦੀ ਯੋਜਨਾ ਬਣਾਈ ਅਤੇ ਨਿਗਰਾਨੀ ਕੀਤੀ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਪੂਰੀ ਦੁਨੀਆ ਵਿੱਚ ਅਤਿਵਾਦ ਤੋਂ ਪੀੜਤ ਹਰ ਇੱਕ ਨਾਲ ਅਸੀਂ ਇਹ ਵਾਅਦਾ ਕਰਦੇ ਹਾਂ।” ਵਿਦੇਸ਼ ਮੰਤਰੀ ਨੇ ਆਖਿਆ ਕਿ ਕੌਮਾਂਤਰੀ ਭਾਈਚਾਰੇ ਦਾ ਜ਼ਿੰਮੇਵਾਰ ਮੈਂਬਰ ਹੋਣ ਨਾਤੇ ਉਨ੍ਹਾਂ ਦੇ ਸਦਮੇ ਨੂੰ ਯਾਦ ਕਰਨ ਤੇ ਦਹਿਸ਼ਤਗਰਦੀ ਦੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣਾ ਸਾਡੀ ਜ਼ਿੰਮੇਵਾਰੀ ਹੈ। -ਪੀਟੀਆਈ



Source link