ਯੂਨੀਵਰਸਿਟੀ ਕਾਲਜ ਜੈਤੋ ਦੀ ਖੇਡਾਂ ’ਚ ਸ਼ਾਨਦਾਰ ਕਾਰਗੁਜ਼ਾਰੀ

ਯੂਨੀਵਰਸਿਟੀ ਕਾਲਜ ਜੈਤੋ ਦੀ ਖੇਡਾਂ ’ਚ ਸ਼ਾਨਦਾਰ ਕਾਰਗੁਜ਼ਾਰੀ


ਸ਼ਗਨ ਕਟਾਰੀਆ
ਜੈਤੋ, 24 ਅਕਤੂਬਰ
‘ਖੇਡਾਂ ਵਤਨ ਪੰਜਾਬ ਦੀਆਂ-2023’ ਤਹਿਤ ਯੂਨੀਵਰਸਿਟੀ ਕਾਲਜ ਜੈਤੋ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਕਾਲਜ ਇੰਚਾਰਜ ਪ੍ਰੋ. ਸ਼ਿਲਪਾ ਕਾਂਸਲ ਦੀ ਅਗਵਾਈ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਡਾ. ਨਵਪ੍ਰੀਤ ਸਿੰਘ ਦੀ ਪ੍ਰੇਰਨਾ ਸਦਕਾ ਇਸ ਵਰ੍ਹੇ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਯੂਨੀਵਰਸਿਟੀ ਕਾਲਜ ਜੈਤੋ ਦੇ ਖਿਡਾਰੀ ਵਿਦਿਆਰਥੀਆਂ ਵੱਲੋਂ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਜਿੱਤੇ ਤਗ਼ਮਿਆਂ ਦੀ ਗਿਣਤੀ 46 ਹੋ ਚੁੱਕੀ ਹੈ। ਜ਼ਿਲ੍ਹਾ ਪੱਧਰ ’ਤੇ ਜਿੱਤੇ ਸਤਾਰਾਂ ਤਗ਼ਮਿਆਂ ਵਿਚ ਅੱਠ ਸੋਨ ਤਗ਼ਮੇ, ਛੇ ਸਿਲਵਰ ਅਤੇ ਤਿੰਨ ਕਾਂਸੀ ਦੇ ਤਗ਼ਮੇ ਹਾਸਲ ਕੀਤੇ ਹਨ।
ਖਿਡਾਰੀ ਵਿਦਿਆਰਥਣ ਰੀਨਾ ਨੇ 100 ਮੀਟਰ, 200 ਮੀਟਰ ਅਤੇ ਲਾਂਗ ਜੰਪ ਵਿਚ ਸੋਨ ਤਗ਼ਮੇ ਹਾਸਲ ਕੀਤੇ ਹਨ। ਲਖਵੀਰ ਸਿੰਘ ਨੇ 1500 ਮੀਟਰ, ਬੇਅੰਤ ਸਿੰਘ ਨੇ ਵੇਟ ਲਿਫ਼ਟਿੰਗ, ਸੁਨੀਲ ਕੁਮਾਰ ਨੇ 10 ਕਿਲੋਮੀਟਰ ਦੌੜ, ਰਿਤੇਸ਼ ਕੁਮਾਰ ਨੇ ਬੈਡਮਿੰਟਨ ਅਤੇ ਕੁਸ਼ਲਦੀਪ ਕੌਰ ਗੱਤਕੇ ਵਿੱਚ ਸੋਨ ਤਗ਼ਮੇ ਜਿੱਤੇ ਹਨ। ਕੁਸ਼ਲਦੀਪ ਕੌਰ ਨੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਗੱਤਕਾ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰਥਮ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ ਹੈ। ਜ਼ਿਲ੍ਹਾ ਪੱਧਰ ’ਤੇ ਚਾਂਦੀ ਦੇ ਤਗ਼ਮੇ ਜਿੱਤਣ ਵਾਲਿਆਂ ਵਿੱਚ ਸੁਨੀਲ ਕੁਮਾਰ ਨੇ 800 ਮੀਟਰ ਅਤੇ 1500 ਮੀਟਰ ਵਿੱਚ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਸੰਦੀਪ ਕੌਰ ਨੇ 800 ਮੀਟਰ, ਹਰਪ੍ਰੀਤ ਸਿੰਘ ਨੇ 10 ਕਿਲੋਮੀਟਰ, ਅਕਾਸ਼ਦੀਪ ਸਿੰਘ ਨੇ ਸ਼ਾਟਪੁੱਟ, ਵਰਿਸ਼ਭ ਨੇ ਲਾੰਮੀ ਛਾਲ ਵਿੱਚ ਦੂਜਾ ਸਥਾਨ ਹਾਸਲ ਕਰ ਕੇ ਚਾਂਦੀ ਦੇ ਤਗ਼ਮਿਆਂ ’ਤੇ ਆਪਣਾ ਹੱਕ ਜਤਾਇਆ ਹੈ।
ਇਸ ਤੋਂ ਇਲਾਵਾ ਅਕਾਸ਼ਦੀਪ ਸਿੰਘ 400 ਮੀਟਰ, ਲਖਵੀਰ ਸਿੰਘ 800 ਮੀਟਰ ਅਤੇ ਲਵਦੀਪ ਕੌਰ ਲੰਮੀ ਛਾਲ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦੇ ਤਗ਼ਮਿਆਂ ਦੇ ਜੇਤੂ ਬਣੇ ਹਨ।

The post ਯੂਨੀਵਰਸਿਟੀ ਕਾਲਜ ਜੈਤੋ ਦੀ ਖੇਡਾਂ ’ਚ ਸ਼ਾਨਦਾਰ ਕਾਰਗੁਜ਼ਾਰੀ appeared first on punjabitribuneonline.com.



Source link