ਸਰਬੀਆ: ਵਿਦਿਆਰਥੀ ਵੱਲੋਂ ਕੀਤੀ ਗੋਲੀਬਾਰੀ ’ਚ 8 ਬੱਚੇ ਹਲਾਕ

ਸਰਬੀਆ: ਵਿਦਿਆਰਥੀ ਵੱਲੋਂ ਕੀਤੀ ਗੋਲੀਬਾਰੀ ’ਚ 8 ਬੱਚੇ ਹਲਾਕ


ਬੈੱਲਗਰੇਡ: ਸਰਬੀਆ ਦੀ ਰਾਜਧਾਨੀ ਬੈੱਲਗਰੇਡ ਵਿਚ ਇਕ ਲੜਕੇ ਵੱਲੋਂ ਸਕੂਲ ਅੰਦਰ ਚਲਾਈਆਂ ਗੋਲੀਆਂ ਨਾਲ 8 ਬੱਚਿਆਂ ਤੇ ਇਕ ਗਾਰਡ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਛੇ ਹੋਰ ਬੱਚੇ ਅਤੇ ਇਕ ਅਧਿਆਪਕ ਫੱਟੜ ਹਨ। ਪੁਲੀਸ ਮੁਤਾਬਕ ਆਪਣੇ ਪਿਤਾ ਦੀ ਬੰਦੂਕ ਨਾਲ ਗੋਲੀਬਾਰੀ ਕਰਨ ਵਾਲੇ ਲੜਕੇ ਦਾ ਉਮਰ ਵਰ੍ਹਾ ਸੰਨ 2009 ਹੈ। ਉਹ ਬੈੱਲਗਰੇਡ ਦੇ ਹੀ ਸਕੂਲ ਦਾ ਵਿਦਿਆਰਥੀ ਹੈ। ਪੁਲੀਸ ਨੇ ਉਸ ਨੂੰ ਸਕੂਲ ਦੇ ਯਾਰਡ ਵਿਚ ਹੀ ਗ੍ਰਿਫ਼ਤਾਰ ਕਰ ਲਿਆ। ਘਟਨਾ ਵਾਲੀ ਥਾਂ ਪ੍ਰਾਇਮਰੀ ਸਕੂਲ ਹੈ ਤੇ ਇਹ ਅੱਠਵੀਂ ਤੱਕ ਹੈ। ਦੱਸਣਯੋਗ ਹੈ ਕਿ ਸਰਬੀਆ ਤੇ ਬਾਲਕਾਨ ਖੇਤਰ ਦੇ ਮੁਲਕਾਂ ਵਿਚ ਇਸ ਤਰ੍ਹਾਂ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਘੱਟ ਦੇਖੀਆਂ ਗਈਆਂ ਹਨ। -ਏਪੀ



Source link