ਸੀਰੀਆ ਵਿੱਚ ਬੱਸ ’ਤੇ ਹਮਲੇ ’ਚ 13 ਵਿਅਕਤੀਆਂ ਦੀ ਮੌਤ

ਸੀਰੀਆ ਵਿੱਚ ਬੱਸ ’ਤੇ ਹਮਲੇ ’ਚ 13 ਵਿਅਕਤੀਆਂ ਦੀ ਮੌਤ


ਦਮਸ਼ਕਸ਼, 20 ਜੂਨ

ਉੱਤਰੀ ਸੀਰੀਆ ਵਿੱਚ ਅੱਜ ਇਕ ਬੱਸ ‘ਤੇ ਕੀਤੇ ਗਏ ਹਮਲੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚੋਂ 11 ਫ਼ੌਜੀ ਜਵਾਨ ਸਨ। ਸੀਰੀਆ ਦੇ ਸਰਕਾਰੀ ਮੀਡੀਆ ਨੇ ਇਕ ਫ਼ੌਜੀ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸਰਕਾਰੀ ਖ਼ਬਰ ਏਜੰਸੀ ਸਾਨਾ ਮੁਤਾਬਕ ਇਹ ਹਮਲਾ ਰੱਕਾ ਪ੍ਰਾਂਤ ਵਿੱਚ ਹੋਇਆ ਜੋ ਕਦੇ ਕੱਟੜਪੰਥੀ ਜਥੇਬੰਦੀ ‘ਇਸਲਾਮਿਕ ਸਟੇਟ’ ਦੇ ਕਬਜ਼ੇ ਵਿੱਚ ਸੀ। ਖ਼ਬਰ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਬੱਸ ‘ਤੇ ਘਾਤ ਲਗਾ ਕੇ ਮਸ਼ੀਨਗਨ ਨਾਲ ਗੋਲੀਬਾਰੀ ਕੀਤੀ ਗਈ ਜਾਂ ਇਹ ਕਿਸੇ ਮਿਜ਼ਾਈਲ ਜਾਂ ਸੜਕ ਕੰਢੇ ਕੀਤੇ ਗਏ ਬੰਬ ਧਮਾਕੇ ਦਾ ਸ਼ਿਕਾਰ ਹੋਈ। ਹਮਲੇ ਦੀ ਅਜੇ ਤਾਈਂ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸੰਕੇਤ ਮਿਲੇ ਹਨ ਕਿ ਹਮਲੇ ਪਿੱਛੇ ਆਈਐੱਸ ਅਤਿਵਾਦੀਆਂ ਦਾ ਹੱਥ ਹੋ ਸਕਦਾ ਹੈ। -ਏਪੀ



Source link