ਹਨੂੰਮਾਨ ਚਾਲੀਸਾ ਵਿਵਾਦ: ਨਵਨੀਤ ਰਾਣਾ ਤੇ ਉਸ ਦਾ ਪਤੀ 29 ਤੱਕ ਜੇਲ੍ਹ ਵਿੱਚ ਰਹਿਣਗੇ

ਹਨੂੰਮਾਨ ਚਾਲੀਸਾ ਵਿਵਾਦ: ਨਵਨੀਤ ਰਾਣਾ ਤੇ ਉਸ ਦਾ ਪਤੀ 29 ਤੱਕ ਜੇਲ੍ਹ ਵਿੱਚ ਰਹਿਣਗੇ


ਮੁੰਬਈ, 26 ਅਪਰੈਲ

ਹਨੂੰਮਾਨ ਚਾਲੀਸਾ ਵਿਵਾਦ ‘ਚ ਗ੍ਰਿਫ਼ਤਾਰ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਤੇ ਉਸ ਦਾ ਵਿਧਾਇਕ ਪਤੀ ਰਵੀ ਰਾਣਾ ਸੈਸ਼ਨਜ਼ ਕੋਰਟ ਵੱਲੋਂ 29 ਅਪਰੈਲ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਤੱਕ ਜੇਲ੍ਹ ਵਿੱਚ ਹੀ ਰਹਿਣਗੇ। ਕੋਰਟ ਨੇ ਰਾਣਾ ਦੰਪਤੀ ਦੀ ਜ਼ਮਾਨਤ ਅਰਜ਼ੀ ‘ਤੇ ਮੁੰਬਈ ਪੁਲੀਸ ਤੋਂ 29 ਅਪਰੈਲ ਤੱਕ ਜਵਾਬ ਮੰਗ ਲਿਆ ਹੈ। ਬੰਬੇ ਹਾਈ ਕੋਰਟ ਨੇ ਦੰਪਤੀ ਖਿਲਾਫ਼ ਦਰਜ ਐੱਫਆਈਆਰ ਲੰਘੇ ਦਿਨ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਸੀ। -ਏਜੰਸੀ



Source link