ਭਾਜਪਾ ਆਗੂਆਂ ਦੀ ਵੀਡੀਓ ਬਣਾਉਣ ਵਾਲੇ ਪੱਤਰਕਾਰ ਖ਼ਿਲਾਫ਼ ਪੁਰਾਣੇ ਮਾਮਲੇ ’ਚ ਕੇਸ ਦਰਜ

ਭਾਜਪਾ ਆਗੂਆਂ ਦੀ ਵੀਡੀਓ ਬਣਾਉਣ ਵਾਲੇ ਪੱਤਰਕਾਰ ਖ਼ਿਲਾਫ਼ ਪੁਰਾਣੇ ਮਾਮਲੇ ’ਚ ਕੇਸ ਦਰਜ

ਕੁਰੂਕਸ਼ੇਤਰ, 22 ਦਸੰਬਰ

ਐੱਸਵਾਈਐਲ ਨਹਿਰ ਦੇ ਮੁੱਦੇ ’ਤੇ ਭੁੱਖ ਹੜਤਾਲ ਰੱਖਣ ਤੋਂ ਪਹਿਲਾਂ ‘ਖਾਣਾ’ ਖਾ ਰਹੇ ਭਾਜਪਾ ਆਗੂਆਂ ਦੀ ਵੀਡੀਓ ਬਣਾਉਣ ਵਾਲੇ ਇਕ ਵੈੱਬ ਚੈਨਲ ਦੇ ਪੱਤਰਕਾਰ ਖ਼ਿਲਾਫ਼ ਪੁਲੀਸ ਨੇ ਮਹੀਨਿਆਂ ਪੁਰਾਣੇ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਰਜਿੰਦਰ ਸਨੇਹੀ ਖ਼ਿਲਾਫ਼ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਖ਼ਿਲਾਫ਼ ਥਾਨੇਸਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਰੇਸ਼ ਸੈਣੀ ਨੇ ਦਸ ਮਹੀਨੇ ਪਹਿਲਾਂ ਸ਼ਿਕਾਇਤ ਦਿੱਤੀ ਸੀ। ਇਸੇ ਦੌਰਾਨ ਸਾਹਮਣੇ ਆਈ ਵੀਡੀਓ ਵਿਚ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਤੇ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਭੁੱਖ ਹੜਤਾਲ ਤੋਂ ਪਹਿਲਾਂ ‘ਖਾਣਾ’ ਖਾਂਦੇ ਨਜ਼ਰ ਆ ਰਹੇ ਹਨ। ਹਾਲਾਂਕਿ ਉਨ੍ਹਾਂ ਇਸ ਦਾਅਵੇ ਦਾ ਖੰਡਨ ਕੀਤਾ ਹੈ।

Courtesy Punjabi Tribune