ਦਿੱਲੀ ਦੰਗੇ: ਅਦਾਲਤ ਵੱਲੋਂ ਤਿੰਨ ਜਣਿਆਂ ਨੂੰ ਜ਼ਮਾਨਤ ਮਿਲੀ


ਨਵੀਂ ਦਿੱਲੀ, 15 ਜਨਵਰੀ

ਦਿੱਲੀ ਦੀ ਇੱਕ ਅਦਾਲਤ ਨੇ ਪਿਛਲੇ ਵਰ੍ਹੇ ਫਰਵਰੀ ਮਹੀਨੇ ਉੱਤਰ-ਪੂਰਬੀ ਦਿੱਲੀ ‘ਚ ਹੋਏ ਦੰਗਿਆਂ ਦੇ ਕੇਸਾਂ ‘ਚ ਸ਼ੁੱਕਰਵਾਰ ਤਿੰਨ ਜਣਿਆਂ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਕਿਹਾ ਕਿ ਪੁਲੀਸ ਦੇ ਗਵਾਹਾਂ ਦੁਆਰਾਂ ਮੁਲਜ਼ਮਾਂ ਦੀ ਪਛਾਣ ਕਰਨ ‘ਚ ਕੀਤੀ ਗਈ ਦੇਰੀ ਕਾਰਨ ਸ਼ਾਇਦ ਹੀ ਕੋਈ ਨਤੀਜਾ ਨਿਕਲੇ। ਵਧੀਕ ਜੱਜ ਵਿਨੋਦ ਯਾਦਵ ਨੇ ਮੁਹੰਮਦ ਤਾਹਿਰ, ਸ਼ੀਬੂ ਖ਼ਾਨ ਅਤੇ ਹਾਮੀਦ ਨੂੰ 20-20 ਹਜ਼ਾਰ ਰੁਪਏ ਦੇ ਮੁਚੱਲਕੇ ‘ਤ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਕਿਹਾ, ‘ਪੁਲੀਸ ਅਧਿਕਾਰੀ (ਜੋ ਘਟਨਾ ਸਮੇਂ ਖੇਤਰ ‘ਚ ਬੀਟ ਅਧਿਕਾਰੀ ਵਜੋਂ ਤੈਨਾਤ ਸੀ) ਵੱਲੋਂ ਅਰਜ਼ੀਕਾਰਾਂ (ਖ਼ਾਨ, ਤਾਹਿਰ ਅਤੇ ਹਮੀਦ) ਦੀ ਪਛਾਣ ਨਾਲ ਸ਼ਾਇਦ ਹੀ ਕੋਈ ਨਤੀਜਾ ਨਿਕਲੇ, ਕਿਉਂਕਿ ਅਦਾਲਤ ਇਹ ਨਹੀਂ ਸਮਝ ਪਾ ਰਹੀ ਕਿ ਬੀਟ ਅਧਿਕਾਰੀ ਨੇ ਆਪਣਾ ਬਿਆਨ ਦਰਜ ਕਰਵਾਉਣ ਤਕ ਦਾ ਇੰਤਜ਼ਾਰ ਕਿਉਂ ਕੀਤਾ ਜਦਕਿ ਉਸ ਨੇ 24 ਫਰਵਰੀ 2020 ਨੂੰ ਦੰਗਿਆਂ ‘ਚ ਸ਼ਾਮਲ ਅਰਜ਼ੀਕਾਰਾਂ ਨੂੰ ਸਪੱਸ਼ਟ ਰੂਪ ‘ਚ ਦੇਖ ਅਤੇ ਪਛਾਣ ਲਿਆ ਸੀ।’ ਅਦਾਲਤ ਨੇ ਦੋ ਮਾਮਲਿਆਂ ‘ਚ ਪਾਸ ਇੱਕੋ ਜਿਹੇ ਹੁਕਮਾਂ ‘ਚ ਕਿਹਾ, ‘ਇਹ ਪੁਲੀਸ ਦੇ ਗਵਾਹ ਦੀ ਭਰੋਸੇਯੋਗਤਾ ‘ਤੇ ਗੰਭੀਰ ਸ਼ੱਕ ਪੈਦਾ ਕਰਦਾ ਹੈ।’ -ਏਜੰਸੀSource link