ਮੁਰਾਦਾਬਾਦ ’ਚ ਕਰੋਨਾ ਵੈਕਸੀਨ ਲੱਗਣ ਤੋਂ ਇਕ ਦਿਨ ਬਾਅਦ ਸਿਹਤ ਕਾਮੇ ਦੀ ਮੌਤ


ਮੁਰਾਦਾਬਾਦ/ਲਖਨਊ, 18 ਜਨਵਰੀ

ਮੁਰਾਦਾਬਾਦ ਵਿੱਚ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਵਾਉਣ ਤੋਂ ਇਕ ਦਿਨ ਮਗਰੋਂ 46 ਸਾਲਾ ਸਿਹਤ ਕਾਮੇ ਦੀ ਮੌਤ ਹੋ ਗਈ। ਮਹੀਪਾਲ ਨਾਂ ਦੇ ਇਸ ਸਿਹਤ ਕਾਮੇ ਦੇ ਪਰਿਵਾਰ ਨੇ ਮੌਤ ਦੀ ਵਜ੍ਹਾ ਕਰੋਨਾ ਟੀਕਾਕਰਨ ਨੂੰ ਦੱਸਿਆ ਹੈ, ਪਰ ਸਰਕਾਰੀ ਅਧਿਕਾਰੀਆਂ ਨੇ ਪੋਸਟ ਮਾਰਟਮ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਸਿਹਤ ਕਾਮੇ ਨੂੰ ਦਿਲ ਦਾ ਦੌਰਾ ਪਿਆ ਸੀ। ਸਥਾਨਕ ਦੀਨਦਿਆਲ ਉਪਾਧਿਆਏ ਹਸਪਤਾਲ ਦੇ ਸਰਜੀਕਲ ਵਾਰਡ ‘ਚ ਵਾਰਡ ਬੁਆਇ ਮਹੀਪਾਲ ਦੀ ਐਤਵਾਰ ਰਾਤ ਨੂੰ ਮੌਤ ਹੋ ਗਈ ਸੀ। ਮੁਰਾਦਾਬਾਦ ਜ਼ਿਲ੍ਹਾ ਮੈਜਿਸਟਰੇਟ ਰਾਕੇਸ਼ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਆਖ ਦਿੱਤਾ ਹੈ। ਸੀਐੱਮਓ ਡਾ.ਮਿਲਿੰਦ ਚੰਦਰ ਗਰਮ ਨੇ ਵੀ ਸਿਹਤ ਕਾਮੇ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ। -ਪੀਟੀਆਈSource link