ਕਰੋਨਾ ਦੇ ਬਾਵਜੂਦ ਚੀਨ ਦਾ ਅਰਥਚਾਰਾ 2.3 ਫ਼ੀਸਦ ਵਧਿਆ

ਕਰੋਨਾ ਦੇ ਬਾਵਜੂਦ ਚੀਨ ਦਾ ਅਰਥਚਾਰਾ 2.3 ਫ਼ੀਸਦ ਵਧਿਆ
ਕਰੋਨਾ ਦੇ ਬਾਵਜੂਦ ਚੀਨ ਦਾ ਅਰਥਚਾਰਾ 2.3 ਫ਼ੀਸਦ ਵਧਿਆ


ਪੇਈਚਿੰਗ, 18 ਜਨਵਰੀ

ਕਰੋਨਾਵਾਇਰਸ ਮਹਾਮਾਰੀ ਦੀ ਲਪੇਟ ਵਿੱਚ ਸਭ ਤੋਂ ਪਹਿਲਾਂ ਆਉਣ ਵਾਲੇ ਅਤੇ ਜਲਦੀ ਹੀ ਇਸ ਤੋਂ ਉੱਭਰਨ ਵਾਲੇ ਚੀਨ ਦੀ ਸਾਲ 2020 ਵਿੱਚ ਅਰਥਵਿਵਸਥਾ 2.3 ਫ਼ੀਸਦ ਵਧੀ ਹੈ, ਹਾਲਾਂਕਿ ਦੁਨੀਆ ਦੀਆਂ ਬਾਕੀ ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਨਿਘਾਰ ਆਇਆ ਹੈ। ਇਸ ਤੋਂ ਇਲਾਵਾ ਚੀਨ ਦਾ ਨੌਕਰੀ ਬਾਜ਼ਾਰ 5.6 ਫ਼ੀਸਦ ਵਧਿਆ ਹੈ ਪਰ ਸਰਕਾਰ ਦੇ 6 ਫ਼ੀਸਦ ਦੇ ਟੀਚੇ ਤੋਂ ਹੇਠਾਂ ਰਿਹਾ ਹੈ। ਅੰਕੜਿਆਂ ਅਨੁਸਾਰ ਸਾਲ 2020 ਵਿੱਚ 1,18,60,000 ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ। ਚੀਨ ਦੇ ਕੌਮੀ ਅੰਕੜਾ ਬਿਊਰੋ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵਿਸ਼ਵ ਵਿੱਚ ਦੂਜੇ ਨੰਬਰ ਦੀ ਅਰਥਵਿਵਸਥਾ ਚੀਨ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਸਾਲ 2020 ਵਿੱਚ 2.3 ਫ਼ੀਸਦ ਦੇ ਵਾਧੇ ਨਾਲ 15.42 ਖਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਵੂਹਾਨ ਵਿੱਚ ਕਰੋਨਾਵਾਇਰਸ ਮਹਾਮਾਰੀ ਫੈਲਣ ਕਾਰਨ ਲਗਾਏ ਗਏ ਲੌਕਡਾਊਨ ਦੇ ਨਤੀਜੇ ਵਜੋਂ ਸਾਲ 2020 ਦੀ ਪਹਿਲੀ ਤਿਮਾਹੀ ਵਿੱਚ ਚੀਨ ਦੀ ਅਰਥਵਿਵਸਥਾ ‘ਚ 6.8 ਫ਼ੀਸਦ ਦਾ ਨਿਘਾਰ ਆਇਆ ਸੀ। ਉਪਰੰਤ ਕੋਵਿਡ-19 ਵਿਸ਼ਵ ਪੱਧਰ ਦੀ ਮਹਾਮਾਰੀ ਬਣ ਗਈ ਸੀ ਅਤੇ ਭਾਰਤ ਸਣੇ ਦੁਨੀਆ ਦੀਆਂ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਚੀਨ ਵੱਲੋਂ ਕਰੋਨਾਵਾਇਰਸ ਦੀ ਰੋਕਥਾਮ ਲਈ ਉਠਾਏ ਗਏ ਕਦਮਾਂ ਅਤੇ ਕਾਰੋਬਾਰਾਂ ਨੂੰ ਦਿੱਤੀ ਗਈ ਰਾਹਤ ਕਾਰਨ ਦੇਸ਼ ਦੀ ਅਰਥਵਿਵਸਥਾ ਜਲਦੀ ਹੀ ਪੈਰਾਂ ਸਿਰ ਹੋ ਗਈ। -ਪੀਟੀਆਈ



Source link