ਨਗਰ ਕੌਂਸਲ ਚੋਣਾਂ: ਭਾਜਪਾ ਦੀ ਮੀਟਿੰਗ ਕਿਸਾਨ ਜਥੇਬੰਦੀਆਂ ਨੇ ਰੁਕਵਾਈ


ਸਿਮਰਤ ਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 23 ਜਨਵਰੀ

ਇੱਥੇ ਭਾਜਪਾ ਦਫਤਰ ਵਿਚ ਆ ਰਹੀਆਂ ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਹੋ ਰਹੀ ਮੀਟਿੰਗ ਰੁਕਵਾਉਣ ਲਈ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪੁੱਜੇ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਪਰ ਪੁਲੀਸ ਦੀ ਮੁਸਤੈਦੀ ਕਾਰਨ ਮਾਹੌਲ ਸ਼ਾਂਤ ਰਿਹਾ। ਡੀਐੱਸਪੀ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਅੱਜ ਸਵੇਰੇ ਦਸ ਵਜੇ ਸਥਾਨਕ ਬੀਜੇਪੀ ਦਫਤਰ ਵਿਚ ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਮੀਟਿੰਗ ਕਰਨ ਭਾਜਪਾ ਅਬਜ਼ਰਵਰ ਕੇਵਲ ਕੁਮਾਰ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਦਿਆਲ ਸਿੰਘ ਔਲਖ ਪੁੱਜੇ, ਥੋੜ੍ਹੀ ਦੇਰ ਬਾਅਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਆਪਣੇ ਸਾਥੀਆਂ ਨਾਲ ਮੀਟਿੰਗ ਬੰਦ ਕਰਾਉਣ ਲਈ ਪਹੁੰਚ ਗਏ ਪਰ ਮੌਕੇ ਉਪਰ ਪੁਲੀਸ ਦੇ ਪਹੁੰਚਣ ਨਾਲ ਟਕਰਾਅ ਟਲ ਗਿਆ ਅਤੇ ਪੁਲੀਸ ਨੇ ਮਾਹੌਲ ਨੂੰ ਦੇਖਦੇ ਹੋਏ ਮੀਟਿੰਗ ਬੰਦ ਕਰਵਾ ਦਿੱਤੀ।Source link